ਕਰਨਾਟਕ : ਕਾਰ ਟੋਏ ’ਚ ਡਿੱਗੀ, 4 ਵਿਦਿਆਰਥੀਆਂ ਦੀ ਮੌਤ

12/10/2023 8:45:07 PM

ਚਿੱਕਬੱਲਾਪੁਰ (ਕਰਨਾਟਕ), (ਭਾਸ਼ਾ)- ਚਿੱਕਬੱਲਾਪੁਰ ਦੇ ਬਾਹਰੀ ਇਲਾਕੇ ’ਚ ਹਾਈਵੇਅ ’ਤੇ ਅੰਡਰਪਾਸ ਨੇੜੇ ਇਕ ਕਾਰ ਦੇ ਕਥਿਤ ਤੌਰ ’ਤੇ ਪਲਟ ਜਾਣ ਅਤੇ ਟੋਏ ’ਚ ਡਿੱਗ ਜਾਣ ਕਾਰਨ ਕਾਲਜ ਦੇ 4 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਜਦੋਂ 4 ਵਿਦਿਆਰਥੀਆਂ ’ਚੋਂ ਆਪਣੇ ਸਾਥੀਆਂ ਨੂੰ ਛੱਡਣ ਲਈ ਬੈਂਗਲੁਰੂ ਤੋਂ ਚਿੱਕਬੱਲਾਪੁਰ ਜਾ ਰਹੇ ਸਨ।

ਪੁਲਸ ਅਧਿਕਾਰੀਆਂ ਮੁਤਾਬਕ ਕਾਰ ਨੂੰ ਇਕ ਵਿਦਿਆਰਥੀ ਚਲਾ ਰਿਹਾ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਪਲਟ ਗਈ ਅਤੇ ਟੋਏ ’ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਤਿੰਨ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਵਿਦਿਆਰਥੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


Rakesh

Content Editor

Related News