ਫਾਰਮ ਹਾਊਸ ''ਚ ਕਾਲਜ ਵਿਦਿਆਰਥੀ ਦਾ ਕ.ਤਲ, ਤਿੰਨ ਗ੍ਰਿਫਤਾਰ

Monday, Nov 04, 2024 - 12:00 PM (IST)

ਫਾਰਮ ਹਾਊਸ ''ਚ ਕਾਲਜ ਵਿਦਿਆਰਥੀ ਦਾ ਕ.ਤਲ, ਤਿੰਨ ਗ੍ਰਿਫਤਾਰ

ਬੈਂਗਲੁਰੂ- ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਇਕ ਫਾਰਮ ਹਾਊਸ 'ਚ ਤਿੰਨ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਹਮਲਾ ਕੀਤੇ ਜਾਣ ਕਾਰਨ 21 ਸਾਲਾ ਕਾਲਜ ਵਿਦਿਆਰਥੀ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 26 ਅਕਤੂਬਰ ਨੂੰ ਵਾਪਰੀ ਜਦੋਂ ਬੀ.ਕਾਮ (ਬੈਚਲਰ ਆਫ਼ ਕਾਮਰਸ) ਦਾ ਵਿਦਿਆਰਥੀ ਪੁਨੀਤ ਆਪਣੇ 7 ਦੋਸਤਾਂ ਨਾਲ ਇੱਥੋਂ ਨੇੜੇ ਚਿਕਨਹਾਲੀ ਸਥਿਤ ਇਕ ਫਾਰਮ ਹਾਊਸ ਗਿਆ ਸੀ।

ਪੁਨੀਤ ਦੇ ਦੋਸਤਾਂ ਵਿਚ ਦੋ ਕੁੜੀਆਂ ਵੀ ਸ਼ਾਮਲ ਸਨ। ਪੁਲਸ ਨੇ ਦੱਸਿਆ ਕਿ ਨਜ਼ਦੀਕੀ ਹੋਨਾਪੁਰਾ ਇਲਾਕੇ ਦੇ ਰਹਿਣ ਵਾਲੇ ਦੋਸ਼ੀ ਰਾਤ ਨੂੰ ਫਾਰਮ ਹਾਊਸ ਪਹੁੰਚੇ ਅਤੇ ਪੁਨੀਤ ਅਤੇ ਉਸ ਦੇ ਦੋਸਤਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਸਵਿਮਿੰਗ ਪੂਲ 'ਚ ਮੌਜੂਦ ਉਸ ਦੀਆਂ ਮਹਿਲਾ ਦੋਸਤਾਂ ਦੀ ਵੀਡੀਓ ਵੀ ਬਣਾਉਣ ਲੱਗ ਪਏ।

ਪੁਲਸ ਨੇ ਦੱਸਿਆ ਕਿ ਜਦੋਂ ਪੁਨੀਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਲੱਕੜ ਦੇ ਡੰਡੇ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗ ਗਈ। ਉਸ ਨੇ ਦੱਸਿਆ ਕਿ ਪੁਨੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਦਿਨ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਦੌਰਾਨ ਪੁਨੀਤ ਦੇ ਦੋਸਤ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੇ ਕਿਹਾ ਕਿ ਅਸੀਂ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Tanu

Content Editor

Related News