ਕਾਂਗਰਸੀ ਵਿਧਾਇਕ ਦੇ ਸਰਕਾਰੀ ਬੰਗਲੇ ''ਚ ਕਾਲਜ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

Monday, Dec 26, 2022 - 03:59 PM (IST)

ਕਾਂਗਰਸੀ ਵਿਧਾਇਕ ਦੇ ਸਰਕਾਰੀ ਬੰਗਲੇ ''ਚ ਕਾਲਜ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਭੋਪਾਲ- ਭੋਪਾਲ ਵਿਚ ਕਾਂਗਰਸ ਵਿਧਾਇਕ ਓਮਕਾਰ ਸਿੰਘ ਮਾਰਕਾਮ ਦੇ ਸਰਕਾਰੀ ਬੰਗਲੇ ਦੇ ਅੰਦਰ ਇਕ ਕਾਲਜ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਤੀਰਥ ਸਿੰਘ ਨਾਂ ਦਾ ਇਹ ਵਿਦਿਆਰਥੀ ਪਿਛਲੇ 4 ਸਾਲਾਂ ਤੋਂ ਵਿਧਾਇਕ ਦੇ ਬੰਗਲੇ 'ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਇਹ ਘਟਨਾ ਸ਼ਿਆਮਲਾ ਹਿੱਲਜ਼ ਇਲਾਕੇ 'ਚ ਵਾਪਰੀ।

ਪੁਲਸ ਨੇ ਕਿਹਾ ਕਿ ਵਿਦਿਆਰਥੀ ਨੇ ਕੈਂਸਰ ਤੋਂ ਪੀੜਤ ਹੋਣ ਕਾਰਨ ਖੁਦਕੁਸ਼ੀ ਕੀਤੀ ਹੈ। ਸੁਸਾਈਡ ਨੋਟ ਨੂੰ ਮ੍ਰਿਤਕ ਦੀ ਲਿਖਾਈ ਨਾਲ ਮਿਲਾਉਣ ਮਾਹਰਾਂ ਨੂੰ ਭੇਜਿਆ ਗਿਆ ਹੈ। ਸ਼ਿਆਮਲਾ ਹਿੱਲਜ਼ ਥਾਣੇ ਦੇ SHO ਉਮੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਵਿਦਿਆਰਥੀ ਦੀ ਮੌਤ ਦਾ ਕਾਰਨ ਬਣੇ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Tanu

Content Editor

Related News