ਵਟਸਐਪ ਅਕਾਊਂਟ ''ਹੈਕ'' ਕਰਨ ''ਤੇ ਕਾਲਜ ਵਿਦਿਆਰਥੀ ਗ੍ਰਿਫਤਾਰ

07/04/2017 12:33:57 AM

ਨਾਸਿਕ— ਨਾਸਿਕ ਪੁਲਸ ਨੇ 31 ਵਟਸਐਪ ਅਕਾਊਂਟ ਕਥਿਤ ਤੌਰ 'ਤੇ ਹੈਕ ਕਰਨ ਅਤੇ ਇਸ ਦੇ ਜ਼ਰੀਏ ਇਤਰਾਜ਼ਯੋਗ ਮੈਸੇਜ ਭੇਜਣ 'ਤੇ ਕਾਲਜ ਦੇ ਇਕ ਵਿਦਿਆਰਥੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਡਾਕਟਰ ਰਵਿੰਦਰ ਕੁਮਾਰ ਸਿੰਘਲ ਨੇ ਦੱਸਿਆ ਕਿ ਦੋਸ਼ੀ ਦੀਪਤੇਸ਼ ਸਲੇਚਾ (20) ਨੂੰ ਸ਼ਨੀਵਾਰ ਦੀ ਰਾਤ ਰਾਜਸਥਾਨ ਦੇ ਬਾੜਮੇਰ ਜ਼ਿਲੇ 'ਚ ਜਸੋਲ ਤੋਂ ਗ੍ਰਿਫਤਾਰ ਕੀਤਾ ਗਿਆ।
ਨਾਸਿਕ ਪੁਲਸ ਦੀ ਸਾਇਬਰ ਅਪਰਾਧ ਸ਼ਾਖਾ ਨੇ ਸ਼ਹਿਰ 'ਚ ਵਟਸਐਪ ਅਕਾਊਂਟ 'ਹੈਕ' ਕਰਨ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਕ ਅਣਪਛਾਤੇ ਵਿਅਕਤੀ ਖਿਲਾਫ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਸੀ (ਚੋਰ ਦੀ ਪਛਾਣ) ਦੇ ਤਹਿਤ ਇਕ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਕਰਨ ਵਾਲਿਆਂ 'ਚੋਂ ਜ਼ਿਆਦਾਤਰ ਮਹਿਲਾਵਾਂ ਸਨ। ਇਕ ਸਥਾਨਕ ਅਦਾਲਤ ਨੇ ਐਤਵਾਰ ਦੀ ਸ਼ਾਮ ਸੱਤ ਜੁਲਾਈ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ।


Related News