ਕਲੈਕਟਰ ਸਾਹਮਣੇ BP ਵੀ ਚੈੱਕ ਨਹੀਂ ਕਰ ਸਕੀ CHO ! ਹੁਣ ਹੋਵੇਗੀ ਵੱਡੀ ਕਾਰਵਾਈ

Monday, Aug 31, 2026 - 05:29 PM (IST)

ਕਲੈਕਟਰ ਸਾਹਮਣੇ BP ਵੀ ਚੈੱਕ ਨਹੀਂ ਕਰ ਸਕੀ CHO ! ਹੁਣ ਹੋਵੇਗੀ ਵੱਡੀ ਕਾਰਵਾਈ

ਟੀਕਮਗੜ੍ਹ (ਏਜੰਸੀ)- ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ 'ਚ ਸਰਕਾਰੀ ਸਿਹਤ ਕੇਂਦਰ ਦੇ ਨਿਰੀਖਣ ਦੌਰਾਨ ਇਕ ਕਮਿਊਨਿਟੀ ਹੈਲਥ ਅਫ਼ਸਰ (CHO) ਦੇ ਬਲੱਡ ਪ੍ਰੈਸ਼ਰ (BP) ਦੀ ਜਾਂਚ ਕਰਨ 'ਚ ਅਸਰੱਥ ਰਹਿਣ 'ਤੇ ਜ਼ਿਲ੍ਹਾ ਅਧਿਕਾਰੀ (ਕਲੈਕਟਰ) ਨੂੰ ਖੁਦ ਉਸ ਨੂੰ ਇਸ ਦੀ ਪ੍ਰਕਿਰਿਆ ਸਮਝਾਉਣੀ ਪਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸੀਐੱਚਓ ਦੀ ਸਿੱਖਿਆ ਯੋਗਤਾ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਵਿਵੇਕ ਸ਼ਰੋਤਰੀਆ ਸ਼ਨੀਵਾਰ ਨੂੰ ਜਨ ਵਿਸ਼ਵਾਸ ਮੁਹਿੰਮ ਦੇ ਅਧੀਨ ਸਾਪਨ ਸਿਹਤ ਕੇਂਦਰ ਦਾ ਨਿਰੀਖਣ ਕਰਨ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਨੇ ਸੀਐੱਚਓ ਰਿਤੂ ਅਹਿਰਵਾਰ ਨੂੰ ਇਕ ਔਰਤ ਦੀ ਬੀਪੀ ਚੈੱਕ ਕਰਨ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਅਹਿਰਵਾਰ ਠੀਕ ਤਰੀਕੇ ਨਾਲ ਬੀਪੀ ਦੀ ਜਾਂਚ ਨਹੀਂ ਕਰ ਸਕੀ ਅਤੇ ਪ੍ਰਕਿਰਿਆ 'ਚ ਉਲਝ ਗਈ। ਅਧਿਕਾਰੀ ਅਨੁਸਾਰ, ਇਸ 'ਤੇ ਜ਼ਿਲ੍ਹਾ ਅਧਿਕਾਰੀ ਨੇ ਖੁਦ ਉਸ ਨੂੰ ਬੀਪੀ ਜਾਂਚਣ ਦੀ ਤਕਨੀਕ ਸਮਝਾਈ।

ਇਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀ ਦੀ ਸਿੱਖਿਆ ਯੋਗਤਾ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਇਕ ਨਰਸਿੰਗ ਗਰੈਜੂਏਟ ਹੈ। ਇਸ 'ਤੇ ਕਲੈਕਟਰ ਨੇ ਹੈਰਾਨੀ ਜਤਾਉਂਦੇ ਹੋਏ ਇਸ ਬੁਨਿਆਦੀ ਮੈਡੀਕਲ ਪ੍ਰਕਿਰਿਆ 'ਚ ਇਸ ਤਰ੍ਹਾਂ ਦੀ ਲਾਪਰਵਾਹੀ ਨੂੰ ਚਿੰਤਾ ਦਾ ਵਿਸ਼ਾ ਦੱਸਿਆ। ਟੀਕਮਗੜ੍ਹ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀਐੱਮਐੱਚਓ) ਡਾ. ਅਨੁਰਾਗ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਬੜਾਗਾਂਵ ਦੇ ਬਲਾਕ ਮੈਡੀਕਲ ਅਧਿਕਾਰੀ (ਬੀਐੱਮਓ) ਸ਼ਾਂਤਨੂ ਦੀਕਸ਼ਤ ਨੂੰ ਅਹਿਰਵਾਰ ਦੇ ਰਿਕਾਰਡ ਅਤੇ ਸਿੱਖਿਆ ਯੋਗਤਾ ਦੀ ਜਾਂਚ ਕਰ ਕੇ ਤਿੰਨ ਦਿਨਾਂ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News