ਮੁਟਿਆਰਾਂ ਦੀ ਫੇਵਰੇਟ ਬਣੀ ਚੈੱਕ ਸ਼ਰਟ
Saturday, Sep 05, 2026 - 09:58 AM (IST)
ਵੈੱਬ ਡੈਸਕ- ਵੈਸਟਰਨ ਵੀਅਰ ’ਚ ਟਾਪ ਵਾਂਗ ਸ਼ਰਟ ਦਾ ਵੀ ਆਪਣਾ ਵੱਖਰਾ ਜਲਵਾ ਹੈ। ਅੱਜਕੱਲ ਮੁਟਿਆਰਾਂ ਅਤੇ ਔਰਤਾਂ ਟਾਪ ਦੇ ਨਾਲ-ਨਾਲ ਸ਼ਰਟ ਨੂੰ ਵੀ ਬੇਹੱਦ ਪਸੰਦ ਕਰਦੀਆਂ ਹਨ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੂੰ ਸ਼ਰਟ ਨੂੰ ਵੀ ਟਾਪ ਵਾਂਗ ਵੱਖ-ਵੱਖ ਬਾਟਮ ਨਾਲ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ।
ਸ਼ਰਟ ਕਈ ਪੈਟਰਨਾਂ ’ਚ ਆਉਂਦੀ ਹੈ, ਜਿਵੇਂ ਪਲੇਨ, ਪ੍ਰਿੰਟਿਡ ਅਤੇ ਚੈੱਕ ਪੈਟਰਨ। ਚੈੱਕ ਸ਼ਰਟ ਦਾ ਫੈਸ਼ਨ ਕਦੇ ਆਊਟ ਆਫ਼ ਟ੍ਰੈਂਡ ਨਹੀਂ ਹੁੰਦਾ। ਇਹ ਸਦਾਬਹਾਰ ਫੈਸ਼ਨ ਹੈ। ਇਹੋ ਕਾਰਨ ਹੈ ਕਿ ਹਰ ਮੌਸਮ ਅਤੇ ਹਰ ਮੌਕੇ ’ਤੇ ਚੈੱਕ ਸ਼ਰਟ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਗਰਮੀ ਹੋਵੇ ਜਾਂ ਸਰਦੀ, ਇਹ ਹਰ ਸੀਜ਼ਨ ’ਚ ਸਟਾਈਲਿਸ਼ ਲੱਗਦੀ ਹੈ। ਮੁਟਿਆਰਾਂ ਇਨ੍ਹਾਂ ਨੂੰ ਜੀਨਸ ਤੋਂ ਲੈ ਕੇ ਫਾਰਮਲ ਪੈਂਟ, ਫਲੇਅਰ, ਸਕਰਟ ਅਤੇ ਸ਼ਾਰਟਸ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਸਿਰਫ਼ ਮੁਟਿਆਰਾਂ ਹੀ ਨਹੀਂ, ਹਰ ਉਮਰ ਦੀਆਂ ਔਰਤਾਂ ਵੀ ਇਸ ਦੀਆਂ ਦੀਵਾਨੀਆਂ ਹਨ। ਖਾਸ ਤੌਰ ’ਤੇ ਵਰਕਿੰਗ ਵੁਮੈਨ ਲਈ ਇਹ ਸਭ ਤੋਂ ਪਸੰਦੀਦਾ ਹੈ। ਆਫਿਸ ਮੀਟਿੰਗ, ਇੰਟਰਵਿਊ ਅਤੇ ਕਾਲਜ ਪ੍ਰੈਜ਼ੈਂਟੇਸ਼ਨ ’ਚ ਇਹ ਫੇਵਰੇਟ ਹੈ, ਕਿਉਂਕਿ ਇਹ ਪ੍ਰੋਫੈਸ਼ਨਲ ਅਤੇ ਸਮਾਰਟ ਲੁੱਕ ਦਿੰਦੀ ਹੈ ਅਤੇ ਆਤਮ-ਵਿਸ਼ਵਾਸ ਵਧਾਉਂਦੀ ਹੈ।

ਚੈੱਕ ’ਚ ਵੀ ਕਈ ਤਰ੍ਹਾਂ ਦੇ ਪੈਟਰਨ ਅਤੇ ਡਿਜ਼ਾਈਨ ਮਿਲਦੇ ਹਨ। ਕੁਝ ਸ਼ਰਟਾਂ ’ਚ ਵੱਡੀ ਚੈੱਕ ਹੁੰਦੀ ਹੈ ਤੇ ਕੁਝ ’ਚ ਛੋਟੀ ਅਤੇ ਕੁਝ ’ਚ ਮੀਡੀਅਮ ਚੈੱਕ। ਅੱਜਕੱਲ ਚੈੱਕ ਦੇ ਅੰਦਰ ਵੀ ਪ੍ਰਿੰਟਿਡ ਡਿਜ਼ਾਈਨ ਮਿਲ ਰਿਹਾ ਹੈ, ਜਿਵੇਂ ਬੰਦਨਾ ਪ੍ਰਿੰਟ ਜਾਂ ਪੈਚਵਰਕ ਪ੍ਰਿੰਟ। ਇਹ ਪ੍ਰਿੰਟਿਡ ਚੈੱਕ ਸ਼ਰਟ ਕਾਫ਼ੀ ਖੂਬਸੂਰਤ ਲੱਗਦੀ ਹੈ ਅਤੇ ਯੰਗ ਤੇ ਟ੍ਰੈਂਡੀ ਲੁੱਕ ਦਿੰਦੀ ਹੈ, ਜੋ ਧਿਆਨ ਖਿੱਚਦੀ ਹੈ। ਚੈੱਕ ਸ਼ਰਟ ਨੂੰ ਕੈਜ਼ੁਅਲ ਅਤੇ ਫਾਰਮਲ ਦੋਵਾਂ ਤਰ੍ਹਾਂ ਸਟਾਈਲ ਕੀਤਾ ਜਾ ਸਕਦਾ ਹੈ। ਇਸ ਨੂੰ ਸਟਾਈਲ ਕਰਨ ਦੇ ਕਈ ਤਰੀਕੇ ਹਨ।
ਕੁਝ ਮੁਟਿਆਰਾਂ ਇਸ ਨੂੰ ਬਾਟਮ ਦੇ ਅੰਦਰ ਟੱਕ-ਇਨ ਕਰ ਕੇ ਸਟਾਈਲ ਕਰਦੀਆਂ ਹਨ ਤਾਂ ਕੁਝ ਨੌਟ ਬੰਨ੍ਹ ਕੇ। ਉੱਥੇ ਹੀ, ਕੁਝ ਇਸ ਨੂੰ ਬਾਹਰ ਰੱਖ ਕੇ ਓਵਰਸਾਈਜ਼ ਲੁੱਕ ਦਿੰਦੀਆਂ ਹਨ। ਅੱਜਕੱਲ ਹਾਫ ਟੱਕ-ਇਨ ਸਟਾਈਲ ਵੀ ਟ੍ਰੈਂਡ ’ਚ ਹੈ। ਕੁਝ ਅੰਦਰ ਟੈਂਕ ਟਾਪ ਪਹਿਨ ਕੇ ਇਸ ਨੂੰ ਸ਼੍ਰਗ ਵਾਂਗ ਸਟਾਈਲ ਕਰਦੀਆਂ ਹਨ। ਸਲੀਵਜ਼ ਨੂੰ ਫੋਲਡ ਕਰਨਾ ਵੀ ਇਕ ਕਲਾਸੀ ਤਰੀਕਾ ਹੈ। ਆਫਿਸ ਲਈ ਇਸ ਨੂੰ ਪਲੇਨ ਪੈਂਟ ਨਾਲ ਫਾਰਮਲ ਤਰੀਕੇ ਨਾਲ ਪਹਿਨਣ ’ਤੇ ਪ੍ਰੋਫੈਸ਼ਨਲ ਲੁੱਕ ਮਿਲਦੀ ਹੈ। ਫੁੱਟਵੀਅਰ ’ਚ ਇਸ ਦੇ ਨਾਲ ਸੈਂਡਲ, ਹਾਈ ਹੀਲਜ਼, ਬੈਲੀ ਸ਼ੂਜ਼ ਅਤੇ ਸਨੀਕਰਜ਼ ਦੇਖੇ ਜਾ ਸਕਦੇ ਹਨ। ਹੇਅਰ ਸਟਾਈਲ ’ਚ ਪੋਨੀਟੇਲ, ਓਪਨ ਹੇਅਰ ਅਤੇ ਜੂੜਾ ਤਿੰਨੇ ਹੀ ਇਸ ਦੇ ਨਾਲ ਪਰਫੈਕਟ ਲੱਗਦੇ ਹਨ। ਅਸੈਸਰੀਜ਼ ’ਚ ਮਿਨੀਮਲ ਜਿਊਲਰੀ ਅਤੇ ਸਲਿੰਗ ਬੈਗ ਲੁੱਕ ਨੂੰ ਹੋਰ ਨਿਖਾਰਦੇ ਹਨ। ਕੁੱਲ ਮਿਲਾ ਕੇ ਚੈੱਕ ਸ਼ਰਟ ਅਲਮਾਰੀ ਦਾ ਉਹ ਜ਼ਰੂਰੀ ਪੀਸ ਹੈ ਜੋ ਹਰ ਵਾਰ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਲੁੱਕ ਦਿੰਦੀ ਹੈ।
