16 ਸਾਲ ਬਾਅਦ ਪਈ ਹੱਡ ਕੰਬਾ ਦੇਣ ਵਾਲੀ ਠੰਡ, 16 ਦਸੰਬਰ ਰਿਹਾ ਸਭ ਤੋਂ ਠੰਡਾ ਦਿਨ

12/17/2019 11:25:10 AM

ਨਵੀਂ ਦਿੱਲੀ— ਪਹਾੜੀ ਇਲਾਕਿਆਂ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਨਜ਼ਰ ਆ ਰਿਹਾ ਹੈ। ਕਸ਼ਮੀਰ ਅਤੇ ਹਿਮਾਚਲ ਦੇ ਖੂਬਸੂਰਤ ਪਹਾੜ ਪੂਰੀ ਤਰ੍ਹਾਂ ਨਾਲ ਬਰਫ ਨਾਲ ਢਕੇ ਗਏ ਹਨ। ਜਿਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਪੈ ਰਿਹਾ ਹੈ। ਪੰਜਾਬ, ਹਰਿਆਣਾ, ਦਿੱਲੀ 'ਚ ਸੋਮਵਾਰ ਭਾਵ 16 ਦਸੰਬਰ ਨੂੰ ਹਲਕੀ ਧੁੱਪ ਦੇ ਨਾਲ ਸੀਤ ਲਹਿਰ ਕਾਰਨ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ। ਲੋਕ ਅੰਗੀਠੀਆਂ ਜਲਾ ਕੇ ਸਰਦੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ।

PunjabKesari

ਦਿੱਲੀ 'ਚ ਸੋਮਵਾਰ ਨੂੰ ਤਾਪਮਾਨ ਸਿਰਫ 12.9 ਡਿਗਰੀ 'ਤੇ ਆ ਕੇ ਠਹਿਰ ਗਿਆ। ਪਹਾੜਾਂ ਤੋਂ ਆ ਰਹੀ ਠੰਡੀ ਹਵਾ ਨੇ ਦਿੱਲੀ ਨੂੰ ਪ੍ਰਦੂਸ਼ਣ ਤੋਂ ਵੀ ਨਿਜਾਤ ਦਿਵਾਈ ਹੈ। ਰਾਜਧਾਨੀ ਸਮੇਤ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ 'ਚ ਸੰਘਣੀ ਧੁੰਦ ਦੀ ਸ਼ੁਰੂਆਤ ਹੁਣ ਹੋ ਗਈ ਹੈ। ਸਰਦੀਆਂ ਦੇ ਸੀਜ਼ਨ ਵਿਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਪੰਜਾਬ ਤੋਂ ਲੈ ਕੇ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਉੱਤਰੀ ਇਲਾਕਿਆਂ ਅਤੇ ਦਿੱਲੀ ਸਮੇਤ ਉੱਤਰ ਭਾਰਤ ਦੇ ਸਾਰੇ ਮੈਦਾਨੀ ਇਲਾਕਿਆਂ 'ਚ ਧੁੰਦ ਬਣੀ ਹੋਈ ਹੈ।

PunjabKesari

16 ਸਾਲ ਪਹਿਲਾਂ 2003 'ਚ ਵੀ ਰਾਜਧਾਨੀ ਦਾ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਵਿਚ ਅਗਲੇ 2 ਦਿਨਾਂ ਅਤੇ ਪੰਜਾਬ 'ਚ 96 ਘੰਟਿਆਂ ਬਾਅਦ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉੱਥੇ ਹੀ 21 ਅਤੇ 22 ਦਸੰਬਰ ਨੂੰ ਰਾਜਧਾਨੀ ਦਿੱਲੀ 'ਚ ਹਨੇਰੀ ਆਉਣ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਜਾਰੀ ਕੀਤੀ ਹੈ।


Tanu

Content Editor

Related News