ਕਸ਼ਮੀਰ ’ਚ ਸ਼ੀਤ ਲਹਿਰ ਜਾਰੀ, ਪਹਿਲਗਾਮ ’ਚ ਸਭ ਤੋਂ ਜ਼ਿਆਦਾ ਠੰਡ

Sunday, Nov 28, 2021 - 03:26 PM (IST)

ਕਸ਼ਮੀਰ ’ਚ ਸ਼ੀਤ ਲਹਿਰ ਜਾਰੀ, ਪਹਿਲਗਾਮ ’ਚ ਸਭ ਤੋਂ ਜ਼ਿਆਦਾ ਠੰਡ

ਸ਼੍ਰੀਨਗਰ (ਵਾਰਤਾ)— ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਮਾਮੂਲੀ ਸੁਧਾਰ ਤੋਂ ਬਾਅਦ ਐਤਵਾਰ ਨੂੰ ਮੁੜ ਸ਼ੀਤ ਲਹਿਰ ਦੀ ਸਥਿਤੀ ਬਣ ਗਈ ਹੈ। ਪਹਿਲਗਾਮ ਦਾ ਸੈਰ-ਸਪਾਟਾ ਸਥਾਨ ਸਭ ਤੋਂ ਠੰਡਾ ਸਥਾਨ ਰਿਹਾ, ਇੱਥੇ ਤਾਪਮਾਨ 0 ਤੋਂ 3.0 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਜਦਕਿ ਗੁਲਮਰਗ ਦਾ ਸਕੀ ਰਿਜਾਰਟ 0 ਤੋਂ 1.3 ਡਿਗਰੀ ਸੈਲਸੀਅਸ ਹੇਠਾਂ ਰਿਹਾ। ਸ਼੍ਰੀਨਗਰ ਵਿਚ ਸ਼ਨੀਵਾਰ ਨੂੰ ਤਾਪਮਾਨ 0 ਤੋਂ ਘੱਟ ਦਰਜ ਕੀਤਾ ਗਿਆ ਸੀ। ਐਤਵਾਰ ਨੂੰ ਤਾਪਮਾਨ 0 ਤੋਂ 0.2 ਡਿਗਰੀ ਸੈਲਸੀਅਸ ਹੇਠਾਂ ਹੋ ਗਿਆ। ਠੰਡ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਦਿੱਸਿਆ। ਉਧਰ ਪ੍ਰਸਿੱਧ ਡਲ ਝੀਲ ਸਮੇਤ ਕਈ ਥਾਵਾਂ ’ਤੇ ਧੁੰਦ ਛਾਈ ਰਹੀ। 

ਮੌਸਮ ਵਿਭਾਗ ਨੇ ਦੱਸਿਆ ਕਿ 3 ਦਸੰਬਰ ਤੱਕ ਮੌਸਮ ਠੰਡਾ ਅਤੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 4-5 ਦਸੰਬਰ ਨੂੰ ਕਸ਼ਮੀਰ ਘਾਟੀ ਅਤੇ ਲੱਦਾਖ ਖੇਤਰ ਵਿਚ ਹਲਕੀ ਤੋਂ ਮੱਧ ਬਰਫ਼ਬਾਰੀ ਹੋ ਸਕਦੀ ਹੈ। ਦਰਾਸ ਦੇ ਹਵਾ ਫ਼ੌਜ ਅੱਡਿਆਂ ’ਤੇ ਐਤਵਾਰ ਨੂੰ ਤਾਪਮਾਨ 0 ਤੋਂ 10.9 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਲੇਹ ਵਿਚ ਤਾਪਮਾਨ 0 ਤੋਂ 10.5 ਡਿਗਰੀ ਸੈਲਸੀਅਸ ਹੇਠਾਂ ਅਤੇ ਕਾਰਗਿਲ ’ਚ 0 ਤੋਂ 6.2 ਡਿਗਰੀ ਸੈਲਸੀਅਸ ਹੇਠਾਂ ਰਿਹਾ।
ਰਾਤ ਦੇ ਸਮੇਂ ਤਾਪਮਾਨ ’ਚ ਗਿਰਾਵਟ ਨਾਲ ਪਹਿਲਗਾਮ ਦੇ ਕਈ ਤਲਾਬ ਜੰਮ ਗਏ ਹਨ। ਉੱਤਰੀ ਕਸ਼ਮੀਰ ਦਾ ਪ੍ਰਸਿੱਧ ਸਕੀ ਰਿਜਾਰਟ, ਗੁਲਮਰਗ ਕਸ਼ਮੀਰ ਘਾਟੀ ’ਚ ਦੂਜਾ ਸਭ ਤੋਂ ਠੰਡਾ ਸਥਾਨ ਸੀ। ਇੱਥੇ ਐਤਵਾਰ ਨੂੰ ਤਾਪਮਾਨ 0 ਤੋਂ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਲਾਕੇ ਵਿਚ ਲਗਾਤਾਰ ਸੰਘਣੀ ਧੁੰਦ ਦੀ ਸਥਿਤੀ ਬਣੀ ਹੈ, ਜਿਸ ਕਾਰਨ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Tanu

Content Editor

Related News