ਠੰਡ ਤੋਂ ਬਚਣ ਲਈ ਬਾਲੀ ਸੀ ਅੰਗੀਠੀ, ਕਮਰੇ ''ਚ ਸੁੱਤੇ 3 ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ

Wednesday, Nov 19, 2025 - 11:06 AM (IST)

ਠੰਡ ਤੋਂ ਬਚਣ ਲਈ ਬਾਲੀ ਸੀ ਅੰਗੀਠੀ, ਕਮਰੇ ''ਚ ਸੁੱਤੇ 3 ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ

ਬੇਲਾਗਾਵੀ (ਕਰਨਾਟਕ) : ਕਰਨਾਟਕ ਦੇ ਬੇਲਾਗਾਵੀ 'ਚ ਠੰਡ ਦੌਰਾਨ ਇੱਕ ਕਮਰੇ ਨੂੰ ਗਰਮ ਕਰਨ ਲਈ ਬਾਲੀ ਗਈ ਕੋਲੇ ਦੀ ਅੰਗੀਠੀ 'ਚੋਂ ਨਿਕਲੀ ਕਾਰਬਨ ਮੋਨੋਆਕਸਾਈਡ ਗੈਸ ਦੇ ਕਾਰਨ ਦਮ ਘੁੱਟਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੌਰਾਨ ਇੱਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਹੈ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਰੇਹਾਨ ਮੋਟੇ (22), ਮੋਹਿਨ ਨਲਬੰਦ (23) ਅਤੇ ਸਰਫਰਾਜ਼ ਹਰਪਨਹੱਲੀ (22) ਵਜੋਂ ਹੋਈ ਹੈ।

ਪੜ੍ਹੋ ਇਹ ਵੀ : 'ਪੰਜਾਬੀਆਂ ਨੂੰ 2-3 ਬੱਚੇ ਪੈਦਾ ਕਰਨ ਦੀ ਲੋੜ' : ਸਪੀਕਰ ਕੁਲਤਾਰ ਸੰਧਵਾ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਸ਼ਾਹ ਨਵਾਜ਼ (19), ਜੋ ਕਿ ਬੇਹੋਸ਼ ਪਾਇਆ ਗਿਆ ਸੀ, ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਚਾਰੇ ਨੌਜਵਾਨ ਇੱਕ ਦੂਜੇ ਨੂੰ ਜਾਣਦੇ ਸਨ। ਇਹ ਘਟਨਾ ਅਮਨ ਨਗਰ ਇਲਾਕੇ ਵਿੱਚ ਵਾਪਰੀ ਹੈ। ਇਸ ਬਾਰੇ ਉਸ ਸਮੇਂ ਪਤਾ ਲੱਗਾ, ਜਦੋਂ ਨੌਜਵਾਨਾਂ ਦੇ ਮਾਪਿਆਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਦਰਵਾਜ਼ਾ ਤੋੜ ਦਿੱਤਾ। ਇਸ ਦੌਰਾਨ ਕਮਰੇ ਵਿਚ 3 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ।

ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ

ਇਸ ਮਾਮਲੇ ਦੀ ਜਾਂਚ ਕਰ ਰਹੇ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਨੌਜਵਾਨ ਸੋਮਵਾਰ ਨੂੰ ਇੱਕ ਸਮਾਗਮ ਤੋਂ ਵਾਪਸ ਆਏ ਸਨ ਅਤੇ ਬੇਲਾਗਾਵੀ ਵਿੱਚ ਠੰਡ ਹੋਣ ਕਾਰਨ ਕਮਰੇ ਨੂੰ ਗਰਮ ਕਰਨ ਲਈ ਕੋਲੇ ਵਾਲੀ ਅੰਗੀਠੀ ਬਾਲ ਲਈ। ਉਹਨਾਂ ਦੱਸਿਆ ਕਿ ਕਮਰੇ ਵਿੱਚ ਧੂੰਆ ਅਤੇ ਹਵਾ ਬਾਹਰ ਜਾਣ ਅਤੇ ਅੰਦਰ ਆਉਣ ਦਾ ਕੋਈ ਰਾਸਤਾ ਨਹੀਂ ਸੀ। ਦਰਵਾਜ਼ਾ ਅੰਦਰੋਂ ਬੰਦ ਸੀ। ਬੰਦ ਕਮਰੇ ਵਿੱਚ ਇਕੱਠੇ ਹੋਏ ਧੂੰਏਂ ਕਾਰਨ ਆਕਸੀਜਨ ਦਾ ਪੱਧਰ ਘੱਟ ਗਿਆ ਅਤੇ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਅੰਗੀਠੀ ਵਿੱਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਕਾਰਨ ਹੋਈ ਹੈ।

ਪੜ੍ਹੋ ਇਹ ਵੀ : ਕੈਨੇਡਾ ’ਚ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਵਕੀਲ, ਪੈਸੇ ਨਾ ਦੇਣ ’ਤੇ ਗੈਂਗਸਟਰ ਦੇ ਰਹੇ ਜਾਨੋਂ ਮਾਰਨ ਦੀਆਂ ਧਮਕੀਆਂ

 


author

rajwinder kaur

Content Editor

Related News