ਕੋਇੰਬਟੂਰ: ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ''ਚ 5 ਲੋਕਾਂ ਦੀ ਮੌਤ
Saturday, Jul 27, 2019 - 11:58 AM (IST)

ਕੋਇੰਬਟੂਰ—ਤਾਮਿਲਨਾਡੂ 'ਚ ਅੱਜ ਸਵੇਰਸਾਰ ਨੈਸ਼ਨਲ ਹਾਈਵੇਅ 47 'ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੋਇੰਬਟੂਰ ਦੇ ਸੁਲੂਰ ਨੇੜੇ ਕਾਰ ਅਤੇ ਟਰੱਕ ਦੀ ਆਪਸ 'ਚ ਭਿਆਨਰ ਟੱਕਰ ਹੋਈ, ਜਿਸ ਕਾਰਨ ਮੌਕੇ 'ਤੇ 5 ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਹੋਈ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ।