ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ਫੜੀ, 500 ਕਰੋੜ ਦੀ ਸ਼ੱਕੀ ਹੈਰੋਇਨ ਬਰਾਮਦ

05/21/2019 4:34:06 PM

ਅਹਿਮਦਾਬਾਦ— ਭਾਰਤੀ ਤੱਟ ਰੱਖਿਅਕ ਫੋਰਸ (ਭਾਰਤੀ ਕੋਸਟ ਗਾਰਡ) ਨੇ ਗੁਜਰਾਤ ਦੇ ਕੱਛ ਜ਼ਿਲੇ 'ਚ ਸਥਿਤ ਜਖੋ ਤੱਟ ਤੋਂ ਦੂਰ ਅਰਬ ਸਾਗਰ 'ਚ ਕੌਮਾਂਤਰੀ ਜਲ ਸਰਹੱਦ ਨੇੜੇ ਇਕ ਪਾਕਿਸਤਾਨੀ ਕਿਸ਼ਤੀ ਨੂੰ ਫੜ ਕੇ ਇਸ 'ਚੋਂ ਲਗਭਗ 500 ਕਰੋੜ ਰੁਪਏ ਦੀ ਕੀਮਤ ਦੀ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ। ਤੱਟ ਰੱਖਿਅਕ ਦਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਪਤ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਅਲ ਮਦੀਨਾ ਨਾਂ ਦੀ ਇਸ ਕਿਸ਼ਤੀ ਨੂੰ ਮੰਗਲਵਾਰ ਤੜਕੇ ਫੜਿਆ ਗਿਆ।

ਇਸ 'ਤੇ ਸਵਾਲ ਚਾਲਕ ਦਲ ਨੇ ਕੁਝ ਪੈਕੇਟ ਸਮੁੰਦਰ 'ਚ ਸੁੱਟ ਪਰ ਇਨ੍ਹਾਂ 'ਚੋਂ 7 ਨੂੰ ਬਰਾਮਦ ਕਰ ਲਿਆ ਗਿਆ, ਜਿਨ੍ਹਾਂ 'ਚੋਂ ਸ਼ੱਕੀ ਹੈਰੋਇਨ ਦੇ 194 ਪੈਕੇਟ ਬਰਾਮਦ ਹੋਏ ਹਨ। ਇਸ ਮਾਮਲੇ 'ਚ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਮਾਰਚ 'ਚ ਤੱਟ ਰੱਖਿਅਕ ਦਲ ਅਤੇ ਗੁਜਰਾਤ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਇਕ ਹੋਰ ਕਿਸ਼ਤੀ ਤੋਂ ਪੋਰਬੰਦਰ ਤੱਟ ਨੇੜੇ 100 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।


DIsha

Content Editor

Related News