21 ਸਾਲ ਪੁਰਾਣੇ ਕੋਲਾ ਘਪਲੇ ''ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਮਿਲੀ 3 ਸਾਲ ਦੀ ਸਜ਼ਾ

Monday, Oct 26, 2020 - 12:46 PM (IST)

ਨਵੀਂ ਦਿੱਲੀ- ਕੋਲਾ ਘਪਲੇ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਘਪਲੇ ਨਾਲ ਜੁੜੇ ਹੋਰ 2 ਦੋਸ਼ੀਆਂ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਤਿੰਨਾਂ 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਿਲੀਪ ਰੇ ਅਟਲ ਬਿਹਾਰੀ ਵਾਜਪੇਈ ਸਰਕਾਰ 'ਚ ਕੋਲਾ ਰਾਜ ਮੰਤਰੀ ਸਨ। ਦੱਸ ਦੇਈਏ ਕਿ ਬੀਤੇ ਦਿਨੀਂ ਵਿਸ਼ੇਸ਼ ਕੋਰਟ ਨੇ ਕੋਲਾ ਘਪਲੇ ਨਾਲ ਜੁੜੇ ਇਕ ਮਾਮਲੇ 'ਚ ਦਿਲੀਪ ਰੇ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਨ੍ਹਾਂ ਦਾ ਇਹ ਮਾਮਲਾ 1999 'ਚ ਝਾਰਖੰਡ ਕੋਲਾ ਬਲਾਕ ਦੀ ਵੰਡ 'ਚ ਬੇਨਿਯਮੀ ਨਾਲ ਜੁੜਿਆ ਹੈ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਦਿਲੀਪ ਰੇ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਅਧੀਨ ਦੋਸ਼ੀ ਪਾਇਆ, ਜਦੋਂ ਕਿ ਹੋਰ ਨੂੰ ਧੋਖਾਧੜੀ ਅਤੇ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ। 

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਹੋਇਆ ਕੋਰੋਨਾ, ਮੁੰਬਈ ਦੇ ਹਸਪਤਾਲ 'ਚ ਦਾਖ਼ਲ

ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦਿਲੀਪ ਰੇ ਤੋਂ ਇਲਾਵਾ ਕੋਲਾ ਮੰਤਰਾਲੇ ਦੇ ਸਾਬਕਾ 2 ਸੀਨੀਅਰ ਅਧਿਕਾਰੀਆਂ, ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆਨੰਦ ਗੌਤਮ, ਕੈਸਟਰੋਨ ਟੈਕਨਾਲਾਜੀਜ ਲਿਮਟਿਡ (ਸੀ.ਟੀ.ਐੱਲ.), ਇਸ ਦੇ ਨਿਰਦੇਸ਼ਕ ਮਹੇਂਦਰ ਕੁਮਾਰ ਅਗਰਵਾਲ ਅਤੇ ਕੈਸਟਰਾਨ ਮਾਈਨਿੰਗ ਲਿਮਟਿਡ (ਸੀ.ਐੱਮ.ਐੱਲ.) ਨੂੰ ਵੀ ਦੋਸ਼ ਠਹਿਰਾਇਆ ਸੀ। ਕੋਰਟ ਨੇ ਸੀ.ਟੀ.ਐੱਲ. 'ਤੇ 60 ਲੱਖ ਤਾਂ ਸੀ.ਐੱਮ.ਐੱਲ. 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ : ਦੰਤੇਵਾੜਾ 'ਚ 32 ਨਕਸਲੀਆਂ ਨੇ ਕੀਤਾ ਆਤਮ ਸਮਰਪਣ, ਮਾਓਵਾਦ ਨੂੰ ਦੱਸਿਆ 'ਖੋਖਲ੍ਹਾ'

ਕੌਣ ਹਨ ਦਿਲੀਪ ਰੇ
ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਸੰਸਥਾਪਕ ਮੈਂਬਰ ਰਹੇ ਦਿਲੀਪ ਰੇ, ਬੀਜੂ ਪਟਨਾਇਕ ਦੇ ਕਾਫ਼ੀ ਕਰੀਬੀ ਸਨ। ਹਾਲਾਂਕਿ ਬਾਅਦ 'ਚ ਰੇ ਨੇ ਪਾਰਟੀ ਬਦਲ ਲਈ ਅਤੇ ਭਾਜਪਾ 'ਚ ਸ਼ਾਮਲ ਹੋ ਗਏ। 2014 'ਚ ਉਹ ਭਾਜਪਾ ਦੇ ਟਿਕਟ 'ਤੇ ਰਾਊਰਕੇਲਾ ਤੋਂ ਵਿਧਾਇਕ ਚੁਣੇ ਗਏ। ਰੇ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਦਿੱਤੀ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ 'ਤੇ ਆਪਣਾ ਵਾਅਦਾ ਨਹੀਂ ਨਿਭਾਇਆ ਹੈ। ਦਿਲੀਪ ਰੇ ਦੇ ਭਾਜਪਾ ਛੱਡਣ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਆਪਣੀ ਸਾਬਕਾ ਪਾਰਟੀ ਬੀ.ਜੇ.ਡੀ. 'ਚ ਸ਼ਾਮਲ ਹੋ ਸਕਦੇ ਹਨ ਅਤੇ ਬੀ.ਜੇ.ਡੀ. ਦੇ ਟਿਕਟ 'ਤੇ ਚੋਣ ਲੜ ਸਕਦੇ ਹਨ। ਹਾਲਾਂਕਿ ਦਿਲੀਪ ਰੇ ਸਿਆਸਤ ਤੋਂ ਦੂਰ ਰਹੇ। ਹੁਣ ਉਨ੍ਹਾਂ ਨੂੰ ਕੋਲਾ ਘਪਲੇ 'ਚ ਤਿੰਨ ਸਾਲ ਦੀ ਸਜ਼ਾ ਮਿਲੀ ਹੈ।

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 79 ਲੱਖ ਦੇ ਪਾਰ


DIsha

Content Editor

Related News