ਕੋਟਾ ''ਚ 22 ਵਿਦਿਆਰਥੀਆਂ ਦਾ ਖ਼ੁਦਕੁਸ਼ੀ ਮਾਮਲਾ : ਕੋਚਿੰਗ ਸੰਸਥਾਵਾਂ ਨੂੰ ਜਾਰੀ ਹੋਇਆ ਇਹ ਨਿਰਦੇਸ਼

Monday, Aug 28, 2023 - 04:51 PM (IST)

ਕੋਟਾ ''ਚ 22 ਵਿਦਿਆਰਥੀਆਂ ਦਾ ਖ਼ੁਦਕੁਸ਼ੀ ਮਾਮਲਾ : ਕੋਚਿੰਗ ਸੰਸਥਾਵਾਂ ਨੂੰ ਜਾਰੀ ਹੋਇਆ ਇਹ ਨਿਰਦੇਸ਼

ਕੋਟਾ (ਭਾਸ਼ਾ)- ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਈ ਵਿਦਿਆਰਥੀਆਂ ਦੇ ਖ਼ੁਦਕੁਸ਼ੀ ਦੇ ਮੱਦੇਨਜ਼ਰ ਕੋਚਿੰਗ ਸੰਸਥਾਵਾਂ ਨੂੰ ਅਗਲੇ 2 ਮਹੀਨਿਆਂ ਤੱਕ ਨੀਟ ਅਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਨਿਯਮਿਤ ਟੈਸਟ ਨਹੀਂ ਕਰਵਾਉਣ ਲਈ ਕਿਹਾ ਹੈ। ਇੰਜੀਨੀਅਰਿੰਗ ਕਾਲਜ 'ਚ ਦਾਖ਼ਲੇ ਲਈ ਆਯੋਜਿਤ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਅਤੇ ਮੈਡੀਕਲ ਕਾਲਜ 'ਚ ਪ੍ਰਵੇਸ਼ ਲਈ ਹੋਣ ਵਾਲੀ ਰਾਸ਼ਟਰੀ ਯੋਗਤਾ-ਸਹਿ-ਪ੍ਰਵੇਸ਼ ਪ੍ਰੀਖਿਆ (ਨੀਟ) ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਦੇਸ਼ ਭਰ ਤੋਂ ਹਰ ਸਾਲ 2 ਲੱਖ ਵਿਦਿਆਰਥੀ ਕੋਟਾ ਆਉਂਦੇ ਹਨ। ਅਧਿਕਾਰੀਆਂ ਅਨੁਸਾਰ 2023 'ਚ ਹੁਣ ਤੱਕ ਜ਼ਿਲ੍ਹੇ 'ਚ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ 22 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ, ਜੋ ਕਿਸੇ ਵੀ ਸਾਲ 'ਚ ਖ਼ੁਦਕੁਸ਼ੀ ਦੇ ਸਭ ਤੋਂ ਵੱਧ ਮਾਮਲੇ ਹਨ। ਪਿਛਲੇ ਸਾਲ ਇਹ ਅੰਕੜਾ 15 ਸੀ। ਐਤਵਾਰ ਨੂੰ 4 ਘੰਟਿਆਂ ਅੰਦਰ 2 ਵਿਦਿਆਰਥੀਆਂ ਨੇ ਆਪਣੀ ਜਾਨ ਲੈ ਲਈ। 

ਇਹ ਵੀ ਪੜ੍ਹੋ : ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼

ਪੁਲਸ ਅਨੁਸਾਰ ਅਵਿਸ਼ਕਾਰ ਸੰਭਾਜੀ ਕਾਸਲੇ (17) ਨੇ ਐਤਵਾਰ ਦੁਪਹਿਰ ਕਰੀਬ 3.15 ਵਜੇ ਜਵਾਹਰ ਨਗਰ 'ਚ ਆਪਣੀ ਕੋਚਿੰਗ ਸੰਸਥਾ ਦੀ ਇਮਾਰਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਕਾਸਲੇ ਨੇ ਕੁਝ ਮਿੰਟ ਪਹਿਲਾਂ ਹੀ ਕੋਚਿੰਗ ਸੰਸਥਾ ਦੀ ਤੀਜੀ ਮੰਜ਼ਿਲ 'ਤੇ ਇਕ ਪ੍ਰੀਖਿਆ ਦਿੱਤੀ ਸੀ। ਪੁਲਸ ਅਨੁਸਾਰ, ਕਾਸਲੇ ਦੀ ਮੌਤ ਦੇ ਚਾਰ ਘੰਟਿਆਂ ਬਾਅਦ ਨੀਟ ਦੀ ਹੀ ਤਿਆਰੀ ਕਰ ਰਹੇ ਆਦਰਸ਼ ਰਾਜ (18) ਨੇ ਸ਼ਾਮ ਕਰੀਬ 7 ਵਜੇ ਕੁਨਹਾੜੀ ਥਾਣਾ ਖੇਤਰ ਸਥਿਤ ਆਪਣੇ ਕਿਰਾਏ ਦੇ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੋਹਾਂ ਵਿਦਿਆਰਥੀਆਂ ਦੇ ਖੁਦਕੁਸ਼ੀ ਵਰਗਾ ਕਦਮ ਚੁੱਕਣ ਦੇ ਪਿੱਛੇ ਵਜ੍ਹਾ ਕੋਚਿੰਗ ਸੰਸਥਾਵਾਂ ਵਲੋਂ ਲਏ ਜਾਣ ਵਾਲੇ ਨਿਯਮਿਤ ਟੈਸਟ ਦੌਰਾਨ ਘੱਟ ਅੰਕ ਆਉਣ ਕਾਰਨ ਉਮੀਦਵਾਰਾਂ ਦਾ ਦਬਾਅ 'ਚ ਹੋਣਾ ਦੱਸਿਆ ਜਾ ਰਿਹਾ ਹੈ। ਕੋਟਾ ਦੇ ਕੁਲੈਕਟਰ ਓ.ਪੀ. ਬੰਕਰ ਨੇ ਐਤਵਾਰ ਰਾਤ ਜਾਰੀ ਇਕ ਆਦੇਸ਼ 'ਚ ਕੋਚਿੰਗ ਸੰਸਥਾਵਾਂ ਤੋਂ ਅਗਲੇ 2 ਮਹੀਨੇ ਲਈ ਨਿਯਮਿਤ ਟੈਸਟ 'ਤੇ ਰੋਕ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ 'ਮਾਨਸਿਕ ਸਹਿਯੋਗ' ਦੇਣ ਲਈ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News