ਕੋਚਿੰਗ ਸੈਂਟਰ ਹਾਦਸਾ : ਕਿਰਕਿਰੀ ਤੋਂ ਬਾਅਦ ਦਿੱਲੀ ਪੁਲਸ ਹਟੀ ਪਿੱਛੇ, SUV ਚਾਲਕ ਨੂੰ ਮਿਲੀ ਵੱਡੀ ਰਾਹਤ

Thursday, Aug 01, 2024 - 07:31 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਵੀਰਵਾਰ ਨੂੰ ਇੱਥੇ ਇਕ ਅਦਾਲਤ ਨੂੰ ਦੱਸਿਆ ਕਿ ਉਸਨੇ ਇਕ ਕੋਚਿੰਗ ਸੈਂਟਰ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿਚ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਡਰਾਈਵਰ ਦੇ ਖਿਲਾਫ ਗੈਰ ਇਰਾਦਾਤਨ ਕਤਲ ਦਾ ਦੋਸ਼ ਵਾਪਸ ਲੈ ਲਿਆ ਹੈ।

ਜਾਂਚ ਅਧਿਕਾਰੀ (ਆਈ.ਓ.) ਨੇ ਵਧੀਕ ਸੈਸ਼ਨ ਜੱਜ ਰਾਕੇਸ਼ ਕੁਮਾਰ ਨੂੰ ਦੋਸ਼ ਵਾਪਸ ਲੈਣ ਦੇ ਫੈਸਲੇ ਬਾਰੇ ਸੂਚਿਤ ਕੀਤਾ। ਸੈਸ਼ਨ ਜੱਜ ਕੁਮਾਰ ਬੁੱਧਵਾਰ ਨੂੰ ਕਾਰ ਚਾਲਕ ਮਨੁਜ ਕਥੂਰੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਖਿਲਾਫ ਮੈਜਿਸਟ੍ਰੇਟ ਅਦਾਲਤ ਦੀ ਅਪੀਲ 'ਤੇ ਸੁਣਵਾਈ ਕਰ ਰਹੇ ਹਨ।

ਕੋਚਿੰਗ ਦੀ ਬੇਸਮੈਂਟ ਵਿਚ ਪਾਣੀ ਭਰ ਜਾਣ ਕਾਰਨ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ (ਦੋ ਲੜਕੀਆਂ ਅਤੇ ਇਕ ਲੜਕੇ) ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਡਰਾਈਵਰ ਦੀ ਦੂਜੀ ਜ਼ਮਾਨਤ ਪਟੀਸ਼ਨ ’ਤੇ ਜੱਜ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਆਈ.ਓ. ਨੇ ਕਿਹਾ, "ਵਿਸਤ੍ਰਿਤ ਜਾਂਚ ਵਿਚ ਪਾਇਆ ਗਿਆ ਹੈ ਕਿ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 105 (ਗੈਰ ਇਰਾਦਾਤਨ ਕਤਲ) ਮੁਲਜ਼ਮਾਂ 'ਤੇ ਲਾਗੂ ਨਹੀਂ ਹੈ।" ਕਥੂਰੀਆ ਦੋਸ਼ ਹੈ ਕਿ ਉਨ੍ਹਾਂ ਦੀ 'ਫੋਰਸ ਗੁਰਖਾ' ਕਾਰ ਦੇ ਪਾਣੀ ਨਾਲ ਭਰੀ ਸੜਕ ਤੋਂ ਲੰਘਣ ਕਾਰਨ ਪਾਣੀ ਕੋਚਿੰਗ ਸੈਂਟਰ 'ਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ।


Rakesh

Content Editor

Related News