70 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ''ਚ ਫਾਰਮਾਸਿਊਟੀਕਲ ਕੰਪਨੀ ਦਾ ਸੀਐਮਡੀ ਗ੍ਰਿਫ਼ਤਾਰ
Friday, Mar 08, 2024 - 02:54 AM (IST)
ਨੋਇਡਾ — ਇਕ ਫਾਰਮਾਸਿਊਟੀਕਲ ਕੰਪਨੀ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ 6 ਸਾਲ ਪਹਿਲਾਂ ਇਕ ਨਿਵੇਸ਼ਕ ਨਾਲ 70 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਨੋਇਡਾ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਰਮਾਸਿਊਟੀਕਲ ਕੰਪਨੀ ਦੇ ਦਫ਼ਤਰ ਦੁਬਈ ਅਤੇ ਚੇਨਈ ਵਿੱਚ ਹਨ, ਜਦੋਂ ਕਿ ਦਿੱਲੀ ਸਥਿਤ ਨਿਵੇਸ਼ਕ ਸੈਕਟਰ-18, ਨੋਇਡਾ ਵਿੱਚ ਇੱਕ ਫਰਮ ਚਲਾਉਂਦਾ ਹੈ।
ਇਹ ਵੀ ਪੜ੍ਹੋ - ਕੈਨੇਡਾ ਦੀ ਰਾਜਧਾਨੀ 'ਚ ਹੋਈ ਗੋਲੀਬਾਰੀ, 4 ਬੱਚਿਆਂ ਸਣੇ 6 ਲੋਕਾਂ ਦੀ ਮੌਤ
ਪੁਲਸ ਦੇ ਬੁਲਾਰੇ ਨੇ ਦੱਸਿਆ ਕਿ 5 ਦਸੰਬਰ 2023 ਨੂੰ ਸ਼ਾਕਿਰ ਹੁਸੈਨ ਨੇ ਸੈਕਟਰ-20 ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀ ਰਮਾਨੀ ਕਲਪਤੀ ਰਾਮਚੰਦਰਨ ਵੈਂਕਟ, ਜੋ ਕਿ ਚੇਨਈ ਦਾ ਮੂਲ ਨਿਵਾਸੀ ਹੈ, ਨੇ ਉਸਦੀ ਕੰਪਨੀ ਵਿੱਚ ਨਿਵੇਸ਼ ਕਰਨ ਦੇ ਬਹਾਨੇ 70 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਵੈਂਕਟ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e