ਪੀੜਤ ਪਰਿਵਾਰਾਂ ਨੂੰ ਮਿਲਣ ਕੱਲ ਸੋਨਭੱਦਰ ਜਾਣਗੇ ਸੀ.ਐੱਮ. ਯੋਗੀ

07/20/2019 9:19:29 PM

ਸੋਨਭੱਦਰ— ਸੋਨਭੱਦਰ 'ਚ ਹੋਏ ਕਤਲੇਆਮ ਤੋਂ ਬਾਅਦ ਜ਼ਿਲੇ 'ਚ ਕਈ ਦਿੱਗਜ ਨੇਤਾ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ। ਇਸੇ ਦੌਰਾਨ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਐਤਵਾਰ ਨੂੰ ਸੋਨਭੱਦਰ ਜਾਣਗੇ ਅਤੇ ਪੀੜਤਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਸੋਨਭੱਦਰ ਦੇ ਘੋਰਾਵਲ ਥਾਣਾ ਖੇਤਰ ਦੇ ਮੂਰਤੀਆ ਪਿੰਡ 'ਚ 17 ਜੁਲਾਈ ਨੂੰ ਕਤਲੇਆਮ ਹੋਇਆ ਸੀ। ਬੀਤੇ ਬੁੱਧਵਾਰ ਨੂੰ ਦੁਪਹਿਰ 'ਚ 100 ਬੀਘਾ ਵਿਵਾਦਿਤ ਜ਼ਮੀਨ ਨੂੰ ਲੈ ਕੇ ਗੁਰਜ਼ਰ ਤੇ ਗੋੜ ਬਿਰਾਦਰੀ 'ਚ ਖੂਨੀ ਸੰਘਰਸ਼ ਹੋ ਗਿਆ। ਇਸ ਦੌਰਾਨ ਜੰਮ ਕੇ ਗੋਲੀਬਾਰੀ ਹੋਈ। ਇਸ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 28 ਲੋਕ ਜ਼ਖਮੀ ਹੋ ਗਏ ਸਨ। ਜਦਕਿ ਬਾਅਦ 'ਚ ਜ਼ਿਲੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ।
ਉਥੇ ਹੀ 19 ਜੁਲਾਈ ਨੂੰ ਵਾਰਾਣਸੀ ਦੇ ਬੀ.ਐੱਚ.ਯੂ. ਟ੍ਰਾਮਾ ਸੈਂਟਰ ਪਹੁੰਚ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਨਭੱਦਰ ਕਤਲ ਕਾਂਡ 'ਚ ਜ਼ਖਮੀਆਂ ਦਾ ਹਾਲ ਜਾਣਿਆ। ਇਸ ਤੋਂ ਬਾਅਦ ਸੋਨਭੱਦਰ ਦੇ ਉੱਭਾ ਪਿੰਡ 'ਚ ਖੂਨੀ ਸੰਘਰਸ਼ 'ਚ ਮਾਰੇ ਗਏ ਆਦੀਵਾਸੀਆਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨ ਜਾਣ ਲੱਗੀ। ਇਸ 'ਤੇ ਦਿਨ 'ਚ 11.55 ਵਜੇ ਮਿਰਜ਼ਾਪੁਰ ਦੀ ਰਾਇਨਪੁਰ ਪੁਲਸ ਚੌਂਕੀ ਸਾਹਮਣੇ ਪ੍ਰਿਅੰਕਾ ਨੂੰ ਹਿਰਾਸਤ 'ਚ ਲੈ ਲਿਆ।


Inder Prajapati

Content Editor

Related News