ਸੀ. ਐੱਮ. ਯੋਗੀ ਦੇ ਜਨਤਾ ਦੇ ਦਰਬਾਰ ਵਿਚ ਮੱਚੀ ਭੱਜ-ਦੋੜ, ਮਹਿਲਾਵਾਂ ਸਮੇਤ ਕਈ ਲੋਕ ਜ਼ਖਮੀ

Monday, Jul 10, 2017 - 12:16 PM (IST)

ਗੋਰਖਪੁਰ— ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਵਿਚ ਗੁਰੂ ਪੂਰਨਿਮਾ ਦੇ ਮੌਕੇ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਜਨਤਾ ਦੇ ਦਰਬਾਰ ਵਿਚ ਇਕਦਮ ਭੱਜ-ਦੋੜ ਮਚ ਗਈ, ਜਿਸ ਵਿਚ ਕਈ ਮਹਿਲਾਵਾਂ ਸਮੇਤ ਹੋਰ ਲੋਕ ਵੀ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਗੋਰਖਨਾਥ ਮੰਦਿਰ ਵਿਚ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਨ ਲਈ ਜਨਤਾ ਦੇ ਦਰਬਾਰ ਦਾ ਆਯੋਜਨ ਕੀਤਾ ਗਿਆ ਸੀ। ਗੁਰੂ ਪੂਰਨਿਮਾ ਹੋਣ ਦੀ ਵਜ੍ਹਾ ਨਾਲ ਮੰਦਿਰ ਵਿਚ ਕਾਫੀ ਲੋਕ ਪਹੁੰਚੇ ਸਨ। ਹਾਲਾਂਕਿ ਮੌਕੇ 'ਤੇ ਮੌਜ਼ੂਦਾ ਪੁਲਸ ਅਧਿਕਾਰੀਆਂ ਨੇ ਧਿਆਨ ਰੱਖਦੇ ਹੋਏ ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


Related News