CM ਯੋਗੀ ਆਦਿਤਿਅਨਾਥ ਦੇ ਪਿਤਾ ਦੀ ਹਾਲਤ ਗੰਭੀਰ, ਏਮਜ਼ ''ਚ ਦਾਖਲ

Monday, Apr 20, 2020 - 02:06 AM (IST)

ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਕਿਡਨੀ ਅਤੇ ਲਿਵਰ ਦੀ ਸਮੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਹਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ 13 ਮਾਰਚ ਨੂੰ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਗੇਸਟਰੋ ਵਿਭਾਗ ਦੇ ਡਾਕਟਰ ਵਿਨੀਤ ਆਹੂਜਾ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ।

ਸਬਜੀ ਵੇਚਣ ਵਾਲੇ ਨੂੰ ਹੋਇਆ ਕੋਰੋਨਾ, 2000 ਲੋਕਾਂ ਨੂੰ ਕੀਤਾ ਗਿਆ ਕੁਆਰੰਟੀਨ

ਜ਼ਿਕਰਯੋਗ ਹੈ ਕਿ ਯੋਗੀ ਆਦਿਤਿਅਨਾਥ ਦੇ ਪਿਤਾ ਆਨੰਦ ਸਿੰਘ ਉੱਤਰਾਖੰਡ ਦੇ ਯਮਕੇਸ਼ਵਰ ਦੇ ਪੰਚੂਰ ਪਿੰਡ ਵਿੱਚ ਰਹਿੰਦੇ ਹਨ। ਉਹ ਉੱਤਰਾਖੰਡ ਵਿੱਚ ਫਾਰੇਸਟ ਰੇਂਜਰ ਦੇ ਅਹੁਦੇ ਤੋਂ 1991 ਵਿੱਚ ਰਟਾਇਰ ਹੋ ਗਏ ਸਨ। ਉਸ ਦੇ ਬਾਅਦ ਤੋਂ ਉਹ ਆਪਣੇ ਪਿੰਡ ਵਿੱਚ ਰਹਿ ਰਹੇ ਹੈ।

ਯੋਗੀ ਆਦਿਤਿਅਨਾਥ ਬਚਪਨ ਵਿੱਚ ਹੀ ਆਪਣਾ ਪਰਿਵਾਰ ਛੱਡ ਕੇ ਗੋਰਖਪੁਰ ਮਹੰਤ ਅਵੇਦਿਅਨਾਥ ਕੋਲ ਚਲੇ ਆਏ ਸਨ। ਬਾਅਦ ਵਿੱਚ ਯੋਗੀ ਆਦਿਤਿਅਨਾਥ ਨੇ ਮਹੰਤ ਦੇ ਰੂਪ ਵਿੱਚ ਅਵੇਦਿਅਨਾਥ ਦੀ ਜਗ੍ਹਾ ਲਈ। ਉੱਤਰਾਖੰਡ ਵਿੱਚ ਚੋਣ ਦੇ ਸਮੇਂ ਯੋਗੀ ਕਈ ਵਾਰ ਉੱਥੇ ਚੋਣ ਪ੍ਰਚਾਰ ਦੇ ਸਿਲਸਿਲੇ ਵਿੱਚ ਜਾਂਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਾਲੇ ਯੋਗੀ ਨਾਲ ਮਿਲਦੇ ਹਨ।

ਇਸ ਸੂਬੇ 'ਚ 7 ਮਈ ਤਕ ਵਧਿਆ ਲਾਕਡਾਊਨ, ਫੂਡ ਡਿਲਿਵਰੀ 'ਤੇ ਵੀ ਬੈਨ


Inder Prajapati

Content Editor

Related News