ਘੁਸਪੈਠੀਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਅਸਾਮ ਤੋਂ ਹੋ ਚੁੱਕੀ ਹੈ ਸ਼ੁਰੂ : ਸੀ.ਐੱਮ. ਯੋਗੀ
Monday, Sep 16, 2019 - 07:47 PM (IST)

ਲਖਨਊ– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਊ ’ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਐੱਨ.ਆਰ.ਸੀ. ’ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਨੂੰ ਭਾਰਤ ਦੀ ਧਰਤੀ ਤੋਂ ਬਾਹਰ ਕੱਢਣ ਦੀ ਕਾਰਵਾਈ ਅਸਾਮ ਤੋਂ ਹੋ ਚੁੱਕੀ ਹੈ। ਹੁਣ ਕੋਈ ਦੇਸ਼ ਭਾਰਤ ’ਚ ਘੁਸਪੈਠ ਨਹੀਂ ਕਰ ਸਕੇਗਾ। ਕੋਈ ਘੁਸਪੈਠੀਆਂ ਹੁਣ ਭਾਰਤ ਦੀ ਸੁਰੱਖਿਆ ’ਚ ਸੰਨ੍ਹ ਨਹੀਂ ਲਗਾ ਸਕੇਗਾ।