CM ਸੁੱਖੂ ਨੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ, ਭਾਜਪਾ ਨੇਤਾਵਾਂ ਲਿਆ ਲੰਮੇਂ ਹੱਥੀ

Saturday, Jul 27, 2024 - 12:23 PM (IST)

CM ਸੁੱਖੂ ਨੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ, ਭਾਜਪਾ ਨੇਤਾਵਾਂ ਲਿਆ ਲੰਮੇਂ ਹੱਥੀ

ਸ਼ਿਮਲਾ- ਨਵੀਂ ਦਿੱਲੀ 'ਚ ਅੱਜ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਇਸ ਬੈਠਕ ਵਿਚ ਸ਼ਾਮਲ ਨਹੀਂ ਹੋਏ ਹਨ। ਦੱਸ ਦੇਈਏ ਕਿ ਕੇਂਦਰੀ ਬਜਟ ਤੋਂ ਨਾਰਾਜ਼ 'ਇੰਡੀਆ' ਗਠਜੋੜ ਸ਼ਾਸਿਤ ਸੂਬਿਆਂ ਨੇ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ, ਅਜਿਹੇ ਵਿਚ ਮੁੱਖ ਮੰਤਰੀ ਨੇ ਇਸ ਬੈਠਕ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਉੱਥੇ ਹੀ ਮੁੱਖ ਮੰਤਰੀ ਦੇ ਇਸ ਬੈਠਕ 'ਚ ਸ਼ਾਮਲ ਨਾ ਹੋਣ 'ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ, ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਡਾ. ਰਾਜੀਵ ਬਿੰਦਲ ਨੇ ਇਸ ਨੂੰ ਬਦਕਿਸਮਤੀਪੂਰਨ ਦੱਸਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਨੂੰ ਸਦਾ ਆਪਣਾ ਦੂਜਾ ਘਰ ਮੰਨਿਆ ਹੈ ਅਤੇ ਹਿਮਾਚਲ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਪਰ ਕਾਂਗਰਸ ਨੇ ਸਦਾ ਹੀ ਆਪਣੀ ਤੁੱਛ ਸਿਆਸਤ ਨੂੰ ਪਹਿਲ ਦਿੰਦੇ ਹੋਏ ਹਿਮਾਚਲ ਦੇ ਹਿੱਤਾਂ ਨੂੰ ਤਾਕ 'ਤੇ ਰੱਖਿਆ ਹੈ। ਮੁੱਖ ਮੰਤਰੀ ਦਾ ਨੀਤੀ ਆਯੋਗ ਦੀ ਬੈਠਕ ਵਿਚ ਨਾ ਜਾਣ ਦਾ ਫ਼ੈਸਲਾ ਨਾ ਸਿਰਫ਼ ਬਦਕਿਸਮਤੀਪੂਰਨ ਹੈ ਸਗੋਂ ਬੇਹੱਦ ਨਿੰਦਾਯੋਗ ਹੈ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਕਿਸੇ ਵੀ ਮੁੱਖ ਮੰਤਰੀ ਕੋਲ ਆਪਣੀ ਸਰਕਾਰ ਦਾ ਪੱਖ ਰੱਖਣ ਦਾ ਨੀਤੀ ਆਯੋਗ ਦੀ ਬੈਠਕ ਬਿਹਤਰ ਮੰਚ ਹੁੰਦਾ ਹੈ, ਜਿਸ ਵਿਚ ਪ੍ਰਧਾਨ ਮੰਤਰੀ ਸ਼ਾਮਲ ਹੁੰਦੇ ਹਨ।


author

Tanu

Content Editor

Related News