ਤਾਮਿਲਨਾਡੂ ਦੇ CM ਨੇ 769 ਕਰੋੜ ਰੁਪਏ ਦੇ ਮਿਉਂਸਪਲ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

Monday, Aug 12, 2024 - 06:37 PM (IST)

ਚੇਨਈ (ਭਾਸ਼ਾ) - ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਸੋਮਵਾਰ ਨੂੰ ਨਗਰ ਨਿਗਮ ਪ੍ਰਸ਼ਾਸਨ ਅਤੇ ਜਲ ਸਪਲਾਈ ਵਿਭਾਗ ਦੇ ਲਗਭਗ 769.97 ਕਰੋੜ ਰੁਪਏ ਦੇ 103 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਨਾਗਰਕੋਇਲ ਕਾਰਪੋਰੇਸ਼ਨ ਵਿੱਚ ਪੀਣ ਵਾਲੇ ਪਾਣੀ ਦੀ ਸੁਧਾਰ ਯੋਜਨਾ, ਤਿਰੂਵੱਲੁਰ ਜ਼ਿਲ੍ਹੇ ਦੇ ਪੁੰਡੀ ਬਲਾਕ ਦੇ ਅਧੀਨ ਮਾਮਦੂਰ ਸਮੇਤ ਦੋ ਪਿੰਡਾਂ ਵਿੱਚ ਸਾਂਝੀ ਪੀਣ ਵਾਲੇ ਪਾਣੀ ਦੀ ਯੋਜਨਾ ਅਤੇ ਥੇਨੀ ਜ਼ਿਲ੍ਹੇ ਵਿੱਚ ਅਜਿਹੀ ਹੀ ਇੱਕ ਯੋਜਨਾ ਸ਼ਾਮਲ ਹੈ। 

ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ

ਇੱਥੇ ਸਕੱਤਰੇਤ ਵਿਖੇ 'ਵੀਡੀਓ ਕਾਨਫਰੰਸ' ਰਾਹੀਂ ਮੁੱਖ ਮੰਤਰੀ ਨੇ ਮਿਉਂਸਪਲ ਪ੍ਰਸ਼ਾਸਨ ਅਤੇ ਜਲ ਸਪਲਾਈ (ਐੱਮ.ਡਬਲਿਊ.ਐੱਸ.) ਵਿਭਾਗ ਅਧੀਨ 1,192.45 ਕਰੋੜ ਰੁਪਏ ਦੇ 30 ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ ਪੁਲ ਅਤੇ ਸੜਕ ਸੁਧਾਰ ਯੋਜਨਾਵਾਂ ਅਤੇ ਇਥੇ ਅਡਯਾਰ ਵਿਖੇ ਥੋਲਕੱਪੀਆ ਪੂੰਗਾ ਪਹਿਲੇ ਅਤੇ ਦੂਜੇ ਪੜਾਵਾਂ ਨੂੰ ਜੋੜਨ ਲਈ ਇੱਕ ਪੈਦਲ ਪੁੱਲ ਸ਼ਾਮਲ ਹੈ। ਉਨ੍ਹਾਂ ਨੇ ਵਿਭਾਗ ਦੀ ਵਰਤੋਂ ਲਈ 68 ਨਵੇਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਟਾਲਿਨ ਨੇ ਤਿਰੂਵੰਨਮਲਾਈ, ਨਮੱਕਲ, ਪੁਡੁੱਕੋੱਟਈ ਅਤੇ ਕਰਾਈਕੁਡੀ ਨਗਰ ਪਾਲਿਕਾਵਾਂ ਨੂੰ ਮਿਉਂਸਪਲ ਕਾਰਪੋਰੇਸ਼ਨਾਂ ਵਜੋਂ ਉੱਚਿਤ ਕਰਨ ਦੇ ਸਰਕਾਰੀ ਆਦੇਸ਼ ਸਬੰਧਤ ਮਿਉਂਸਪਲ ਬਾਡੀਜ਼ ਦੇ ਚੁਣੇ ਹੋਏ ਮੁਖੀਆਂ ਨੂੰ ਸੌਂਪੇ।

ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ

ਮੁੱਖ ਮੰਤਰੀ ਨੇ ਨਿਯੁਕਤੀ ਆਦੇਸ਼ ਪੱਤਰ ਜਾਰੀ ਕਰਨ ਦੇ ਪ੍ਰੋਗਰਾਮ ਤਹਿਤ ਪੰਜ ਵਿਅਕਤੀਆਂ ਨੂੰ ਪੱਤਰ ਸੌਂਪੇ, ਜਦਕਿ 144 ਵਿਅਕਤੀਆਂ ਨੂੰ ਨਿਯੁਕਤੀਆਂ ਮਿਲੀਆਂ ਹਨ। ਉਹਨਾਂ ਨੂੰ ਤਾਮਿਲਨਾਡੂ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਮਿਉਂਸਪਲ ਪ੍ਰਸ਼ਾਸਨ (DOMA), ਨਗਰ ਪੰਚਾਇਤ (DOTP) ਅਤੇ TN ਜਲ ਸਪਲਾਈ ਅਤੇ ਡਰੇਨੇਜ ਬੋਰਡ (TWAD) ਦੇ ਡਾਇਰੈਕਟੋਰੇਟਾਂ ਦੇ ਅਧੀਨ ਸੇਵਾਵਾਂ ਲਈ ਭਰਤੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਕਲਯੁੱਗੀ ਪਿਓ ਨੇ ਦੋ ਧੀਆਂ ਨੂੰ ਵਾਲਾਂ ਤੋਂ ਫੜ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ, ਹੈਰਾਨ ਕਰੇਗੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News