ਛੱਤੀਸਗੜ੍ਹ ਦੇ ਸੀ.ਐੱਮ. ਭੂਪੇਸ਼ ਬਘੇਲ ਦੇ ਪਿਤਾ ਗ੍ਰਿਫਤਾਰ

Wednesday, Sep 08, 2021 - 04:33 AM (IST)

ਰਾਏਪੁਰ - ਛੱਤੀਸਗੜ੍ਹ ਦੇ ਸੀ.ਐੱਮ. ਭੂਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਰਾਏਪੁਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਨੰਦ ਕੁਮਾਰ ਦੇ ਵਕੀਲ ਗਜੇਂਦਰ ਸੋਨਕਰ ਨੇ ਕਿਹਾ ਕਿ ਕੋਰਟ ਨੇ ਉਨ੍ਹਾਂ ਨੂੰ 15 ਦਿਨਾਂ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਨੰਦ ਕੁਮਾਰ ਬਘੇਲ 'ਤੇ ਬ੍ਰਾਹਮਣ ਸਮਾਜ ਖ਼ਿਲਾਫ਼ ਵਿਵਾਦਿਤ ਬਿਆਨ ਦੇਣ ਦਾ ਦੋਸ਼ ਹੈ।

ਇਹ ਵੀ ਪੜ੍ਹੋ - ਕਰਨਾਲ ਮੋਰਚਾ 'ਚ ਪਹੁੰਚਾਇਆ ਗਿਆ ਖਾਣਾ, ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੇ ਕੀਤੀ ਵਿਵਸਥਾ

‘ਸਰਵ ਬ੍ਰਾਹਮਣ ਸਮਾਜ’ ਦੀ ਸ਼ਿਕਾਇਤ 'ਤੇ ਰਾਏਪੁਰ ਦੇ ਡੀ.ਡੀ. ਨਗਰ ਥਾਣੇ ਦੀ ਪੁਲਸ ਨੇ ਸ਼ਨੀਵਾਰ ਦੇਰ ਰਾਤ 75 ਸਾਲਾ ਨੰਦ ਕੁਮਾਰ ਬਘੇਲ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਇੱਕ ਪੁਲਸ ਅਧਿਕਾਰੀ ਮੁਤਾਬਕ ਸ਼ਿਕਾਇਤ ਵਿੱਚ ਸੰਗਠਨ ਨੇ ਦੋਸ਼ ਲਗਾਇਆ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਦੇ ਪਿਤਾ ਨੇ ਬ੍ਰਾਹਮਣਾਂ ਨੂੰ ਵਿਦੇਸ਼ੀ ਦੱਸਕੇ ਲੋਕਾਂ ਨੂੰ ਉਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਥਿਤ ਤੌਰ 'ਤੇ ਲੋਕਾਂ ਨੂੰ ਬ੍ਰਾਹਮਣਾਂ ਨੂੰ ਪਿੰਡ ਵਿੱਚ ਵੜਣ ਨਹੀਂ ਦੇਣ ਦਾ ਵੀ ਐਲਾਨ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News