CM ਨਿਤੀਸ਼ ਦਾ ਨਿਰਦੇਸ਼, ਸਵੇਰੇ ਸਾਢੇ 9 ਵਜੇ ਤੱਕ ਦਫ਼ਤਰ ਪਹੁੰਚਣ ਮੰਤਰੀ ਅਤੇ ਅਧਿਕਾਰੀ

09/26/2023 5:45:16 PM

ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਾਰੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਤੈਅ ਸਮੇਂ ਸਵੇਰੇ ਸਾਢੇ 9 ਵਜੇ ਤੱਕ ਆਪਣੇ-ਆਪਣੇ ਦਫ਼ਤਰ ਪਹੁੰਚਣ ਦਾ ਨਿਰਦੇਸ਼ ਦਿੱਤਾ। ਨਿਤੀਸ਼ ਨੇ ਵਿਕਾਸ ਭਵਨ (ਨਵੇਂ ਸਕੱਤਰੇਤ) ਅਤੇ ਵਿਸ਼ਵੇਸ਼ਵਰਿਆ ਭਵਨ ਦਾ ਨਿਰੀਖਣ ਕੀਤਾ। ਵਿਸ਼ਵੇਸ਼ਵਰਿਆ ਭਵਨ ਨੂੰ ਤਕਨੀਕੀ ਸਕੱਤਰੇਤ ਵੀ ਕਿਹਾ ਜਾਂਦਾ ਹੈ, ਇਹ ਸੂਬੇ ਦੀ ਰਾਜਧਾਨੀ ਪਟਨਾ ਸ਼ਹਿਰ ਦੇ ਬੇਲੀ ਰੋਡ 'ਤੇ ਸਥਿਤ ਹੈ। 

ਦਰਅਸਲ ਵਿਕਾਸ ਭਵਨ ਵਿਚ ਨਿਤੀਸ਼ ਨੇ ਵੇਖਿਆ ਕਿ ਕੁਝ ਮੰਤਰੀ ਆਪਣੇ ਰੂਮ ਵਿਚ ਮੌਜੂਦ ਨਹੀਂ ਸਨ। ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਨੇ ਉਨ੍ਹਾਂ ਦੀ ਗੈਰ-ਹਾਜ਼ਰੀ 'ਤੇ ਨਾਰਾਜ਼ਗੀ ਜਤਾਈ। ਮੁੱਖ ਮੰਤਰੀ ਸਵੇਰੇ ਸਾਢੇ 9 ਵਜੇ ਵਿਕਾਸ ਭਵਨ ਪਹੁੰਚੇ ਸਨ। ਉਨ੍ਹਾਂ ਨੇ ਸਿੱਖਿਆ, ਸਿਹਤ, ਉਦਯੋਗ, ਖੇਤੀ, ਗੰਨਾ ਉਦਯੋਗ, ਸੜਕ ਨਿਰਮਾਣ, ਉਤਪਾਦ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਰੂਮ ਅਤੇ ਦਫ਼ਤਰਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਬਾਰੇ ਜਾਣਕਾਰੀ ਲਈ।  ਜਦੋਂ ਮੁੱਖ ਮੰਤਰੀ ਸੂਬੇ ਦੇ ਸਿੱਖਿਆ ਮੰਤਰੀ ਦੇ ਕਮਰੇ ਵਿਚ ਪੁੱਜੇ ਤਾਂ ਉਨ੍ਹਾਂ ਨੂੰ ਗੈਰ-ਹਾਜ਼ਰ ਪਾਇਆ ਤਾਂ ਉਨ੍ਹਾਂ ਤੁਰੰਤ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਸਵੇਰੇ 9.30 ਵਜੇ ਦਫ਼ਤਰ ਨਾ ਪਹੁੰਚਣ ਦਾ ਕਾਰਨ ਪੁੱਛਿਆ।

ਬਾਅਦ ਵਿਚ ਮੁੱਖ ਮੰਤਰੀ ਵਿਸ਼ਵੇਸ਼ਵਰਿਆ ਭਵਨ ਪੁੱਜੇ। ਇਸ ਇਮਾਰਤ 'ਚ 6 ਤੋਂ ਵੱਧ ਵਿਭਾਗੀ ਦਫ਼ਤਰ ਹਨ, ਜਿਨ੍ਹਾਂ ਵਿਚ ਬਿਹਾਰ ਰਾਜ ਯੋਜਨਾ ਬੋਰਡ, ਪੇਂਡੂ ਨਿਰਮਾਣ ਵਿਭਾਗ, ਸੜਕ ਨਿਰਮਾਣ ਵਿਭਾਗ, ਛੋਟੇ ਜਲ ਸਰੋਤ ਵਿਭਾਗ ਆਦਿ ਸ਼ਾਮਲ ਹਨ। ਮੁੱਖ ਮੰਤਰੀ ਨੇ ਵਿਸ਼ਵੇਸ਼ਵਰਿਆ ਭਵਨ ਵਿਖੇ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕਾਮਿਆਂ ਦੇ ਕਮਰਿਆਂ ਦਾ ਨਿਰੀਖਣ ਕੀਤਾ। ਦਫ਼ਤਰਾਂ ਦੇ ਅੰਦਰ ਜਾ ਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਬਾਰੇ ਜਾਣਕਾਰੀ ਲਈ।


 


Tanu

Content Editor

Related News