ਪੰਜਾਬ ਦੇ ਪਾਣੀ ਨੂੰ ਬਚਾਉਣ ਲਈ CM ਮਾਨ ਪਹੁੰਚੇ ਤੇਲੰਗਾਨਾ, ਕਿਹਾ- ਅਸੀਂ ਵੀ ਅਪਣਾਵਾਂਗੇ ਇਹ ਤਕਨੀਕ

Thursday, Feb 16, 2023 - 05:37 PM (IST)

ਪੰਜਾਬ ਦੇ ਪਾਣੀ ਨੂੰ ਬਚਾਉਣ ਲਈ CM ਮਾਨ ਪਹੁੰਚੇ ਤੇਲੰਗਾਨਾ, ਕਿਹਾ- ਅਸੀਂ ਵੀ ਅਪਣਾਵਾਂਗੇ ਇਹ ਤਕਨੀਕ

ਹੈਦਰਾਬਾਦ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਵੀਰਵਾਰ ਨੂੰ ਤੇਲੰਗਾਨਾ ਦੌਰੇ 'ਤੇ ਹਨ। ਇੱਥੇ ਉਹ ਅੱਜ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਤੇਲੰਗਾਨਾ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਈ ਅਤੇ ਡੈਮ ਪ੍ਰਾਜੈਕਟ ਦਾ ਨਿਰੀਖਣ ਕੀਤਾ। ਮਾਨ ਸਰਕਾਰ ਤੇਲੰਗਾਨਾ ਵਾਂਗੂੰ ਪਾਣੀ ਨੂੰ ਬਚਾਉਣ ਤੇ ਸਹੀ ਢੰਗ ਨਾਲ ਵਰਤੋਂ ਕਰਨ ਦੇ ਮਾਡਲ ਨੂੰ ਬਹੁਤ ਜਲਦ ਪੰਜਾਬ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਕਰਨਾ ਮਾਨ ਸਰਕਾਰ ਦਾ ਇੱਕ ਪ੍ਰਮੁੱਖ ਟੀਚਾ ਹੈ। 

ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...

ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੱਗੇ ਹੋਏ ਹਾਂ। ਨਵੀਂ ਤਕਨੀਕ ਦੀ ਜਾਣਕਾਰੀ ਲੈਣ ਲਈ ਸਿੰਚਾਈ ਵਿਭਾਗ ਦੇ ਅਫ਼ਸਰਾਂ ਨਾਲ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕਰਨ ਆਏ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ 'ਚ ਛੋਟੇ-ਛੋਟੇ ਡੈਮ ਬਣਾਏ ਗਏ ਹਨ। ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ। 

ਇਹ ਵੀ ਪੜ੍ਹੋਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ

ਮੁੱਖ ਮੰਤਰੀ ਨੇ ਕਿਹਾ ਕਿ ਤੇਲੰਗਾਨਾ ਵਾਲਿਆਂ ਨੇ ਪਿੰਡਾਂ ਦੇ ਟੋਬਿਆਂ ਨੂੰ ਡੂੰਘੇ ਕਰ ਕੇ ਉਨ੍ਹਾਂ 'ਤੇ ਛੋਟੇ-ਛੋਟੇ ਡੈਮ ਬਣਾ ਦਿੱਤੇ। ਉਹ ਭਰ ਜਾਂਦੇ ਹਨ ਅਤੇ ਡੈਮ ਰਾਹੀਂ ਹੇਠਾਂ ਮੋਟਰਾਂ ਲਾ ਕੇ ਸਾਰੇ ਪਿੰਡਾਂ ਅਤੇ ਫ਼ਸਲਾਂ ਨੂੰ ਪਾਣੀ ਦਿੰਦੇ ਹਨ। ਤੇਲੰਗਾਨਾ ਦਾ ਧਰਤੀ ਵਾਲਾ 2 ਮੀਟਰ ਪਾਣੀ ਉੱਪਰ ਆ ਗਿਆ ਹੈ। ਇਹ ਅਸੀਂ ਵੇਖ ਕੇ ਆਏ ਹਾਂ, ਇਹ ਕੰਮ ਅਸੀਂ ਵੀ ਕਰਨਾ ਹੈ। ਇਸ ਨਾਲ ਟੋਬਿਆਂ ਤੋਂ ਪੰਜਾਬ ਦਾ ਖਹਿੜਾ ਛੁੱਟੇਗਾ। ਸਾਡੇ ਇੱਥੇ ਸਭ ਤੋਂ ਵੱਡੀ ਸਮੱਸਿਆ ਪਿੰਡਾਂ 'ਚ ਟੋਬਿਆਂ ਦੀ ਹੈ। ਮੀਂਹ ਪੈਣ 'ਤੇ ਪਾਣੀ ਘਰਾਂ 'ਚ ਦਾਖ਼ਲ ਹੋ ਜਾਂਦਾ ਹੈ ਜਾਂ ਫਿਰ ਖੇਤਾਂ 'ਚ। 

ਇਹ ਵੀ ਪੜ੍ਹੋਤ੍ਰਿਪੁਰਾ ਵਿਧਾਨ ਸਭਾ ਚੋਣਾਂ: ਵੋਟਿੰਗ ਜਾਰੀ, ਵੋਟਰਾਂ 'ਚ ਭਾਰੀ ਉਤਸ਼ਾਹ, CM ਮਾਣਿਕ ਸਾਹਾ ਨੇ ਜਤਾਇਆ ਜਿੱਤ ਦਾ ਭਰੋਸਾ

 


author

Tanu

Content Editor

Related News