CM ਮਮਤਾ ਨੇ ਹਿੰਸਾ ਲਈ BJP ਨੂੰ ਦੱਸਿਆ ਕਸੂਰਵਾਰ; 'ਰਾਮਨੌਮੀ ਤੋਂ 5 ਦਿਨ ਤਕ ਕਿਉਂ ਕੱਢੀ ਜਾ ਰਹੀ ਸ਼ੋਭਾ ਯਾਤਰਾ'

Tuesday, Apr 04, 2023 - 02:51 AM (IST)

CM ਮਮਤਾ ਨੇ ਹਿੰਸਾ ਲਈ BJP ਨੂੰ ਦੱਸਿਆ ਕਸੂਰਵਾਰ; 'ਰਾਮਨੌਮੀ ਤੋਂ 5 ਦਿਨ ਤਕ ਕਿਉਂ ਕੱਢੀ ਜਾ ਰਹੀ ਸ਼ੋਭਾ ਯਾਤਰਾ'

ਪੱਛਮੀ ਬੰਗਾਲ (ਭਾਸ਼ਾ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਜਾਣ ਬੁੱਝ ਕੇ ਸੂਬੇ ਵਿਚ ਘੱਟ ਗਿਣਤੀਆਂ ਦੇ ਇਲਾਕੇ ਵਿਚ ਬਿਨਾ ਮਨਜ਼ੂਰੀ ਲਏ ਸ਼ੋਭਾ ਯਾਤਰਾ ਕੱਢ ਰਹੇ ਹਨ। ਬੈਨਰਜੀ ਨੇ ਇਹ ਟਿੱਪਣੀ ਹੁਗਲੀ ਜ਼ਿਲ੍ਹੇ ਦੇ ਰਿਸ਼ੜਾ ਤੇ ਸੇਰਾਮਪੁਰ ਵਿਚ ਰਾਮਨੌਮੀ ਸ਼ੋਭਾ ਯਾਤਰਾ ਦੌਰਾਨ 2 ਸਮੂਹਾਂ ਵਿਚਾਲੇ ਹੋਈ ਝੜਪ ਤੋਂ ਇਕ ਦਿਨ ਬਾਅਦ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਅਮਰੀਕਾ-ਕੈਨੇਡਾ ਸਰਹੱਦ 'ਤੇ ਮੌਤ ਦਾ ਮਾਮਲਾ: MP ਨੇ ਪੀੜਤ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਕੀਤੀ ਮੰਗ

ਮਮਤਾ ਨੇ ਕਿਹਾ ਕਿ ਰਾਮ ਨੌਮੀ ਦੇ 5 ਦਿਨ ਬਾਅਦ ਤਕ ਸ਼ੋਭਾ ਯਾਤਰਾ ਕਿਉਂ ਕੱਢੀ ਜਾਵੇਗੀ? ਇਹ ਤਿਉਹਾਰ ਵਾਲੇ ਦਿਨ ਕੱਢੋ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹ ਬੰਦੂਕਾਂ ਅਤੇ ਬੰਬਾਂ ਨਾਲ ਜਾਂ ਪੁਲਸ ਦੀ ਲੋੜੀਂਦੀ ਇਜਾਜ਼ਤ ਤੋਂ ਬਿਨਾਂ ਸ਼ੋਭਾ ਯਾਤਰਾ ਨਹੀਂ ਕੱਢ ਸਕਦੇ। 

ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ

ਮੁੱਖ ਮੰਤਰੀ ਨੇ ਦਾਅਵਾ ਕੀਤਾ, "ਉਹ (ਭਾਜਪਾ) ਬਿਨਾ ਇਜਾਜ਼ਤ ਸ਼ੋਭਾ ਯਾਤਰਾ ਕੱਢ ਕੇ ਜਾਣ ਬੁੱਝ ਕੇ ਘੱਟ ਗਿਣਤੀਆਂ ਇਲਾਕਿਆਂ ਵਿਚ ਦਾਖ਼ਲ ਹੋ ਰਹੇ ਹਨ। ਭਲਕੇ ਰਿਸ਼ੜਾ ਵਿਚ ਵੀ ਉਨ੍ਹਾਂ ਲੋਕਾਂ ਨੇ ਰੈਲੀ ਕੱਢੀ, ਜਿਸ ਵਿਚ ਲੋਕ ਹਥਿਆਰ ਲੈ ਕੇ ਆਏ ਸਨ।" ਵੀਰਵਾਰ ਤੇ ਸ਼ੁੱਕਰਵਾਰ ਨੂੰ ਰਾਮਨੌਮੀ ਸਮਾਗਮ ਦੌਰਾਨ ਹਾਵੜਾ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿਚ ਹਿੰਸਾ ਹੋਈ ਸੀ, ਜਿਸ ਵਿਚ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News