ਹਰਿਆਣਾ ''ਚ ਲਾਗੂ ਕੀਤਾ ਜਾਵੇਗਾ ਐੱਨ. ਆਰ. ਸੀ: CM ਖੱਟੜ

09/21/2019 2:13:30 PM

ਚੰਡੀਗੜ੍ਹ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐੱਨ. ਆਰ. ਸੀ) ਨੂੰ ਹਰਿਆਣਾ 'ਚ ਵੀ ਲਾਗੂ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਐੱਨ. ਆਰ. ਸੀ. ਇੱਕ ਰਾਸ਼ਟਰੀ ਮੁੱਦਾ ਹੈ ਅਤੇ ਇਸ ਨੂੰ ਹਰਿਆਣਾ ਸਮੇਤ ਸਾਰੇ ਸੂਬਿਆਂ 'ਚ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਮਨਜ਼ੂਰੀ ਦੇ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

PunjabKesari

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦੇਸ਼ ਭਰ 'ਚ ਐੱਨ. ਆਰ. ਸੀ. ਨੂੰ ਲਾਗੂ ਕਰਨ ਦਾ ਪਹਿਲਾਂ ਵੀ ਸਮਰਥਨ ਕੀਤਾ ਸੀ। 15 ਅਕਤੂਬਰ ਨੂੰ ਖੱਟੜ ਨੇ ਪੰਚਕੂਲਾ 'ਚ ਜਸਟਿਸ ਐੱਚ. ਐੱਸ. ਭੱਲਾ ਅਤੇ ਸਾਬਕਾ ਜਲ ਸੈਨਾ ਮੁਖੀ ਸੁਨੀਲ ਲਾਂਬਾ ਨਾਲ ਮੁਲਾਕਾਤ ਕੀਤੀ ਸੀ। ਸੀ. ਐੱਮ. ਖੱਟੜ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਵਿਸ਼ਾਲ ਮੁਹਿੰਮ ਤਹਿਤ ਇਨ੍ਹਾਂ ਦੋਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਖੱਟੜ ਨੇ ਕਿਹਾ ਸੀ ਕਿ ਅਸੀਂ ਹਰਿਆਣਾ 'ਚ ਐੱਨ. ਆਰ. ਸੀ ਲਾਗੂ ਕਰਾਂਗੇ। ਦੱਸ ਦੇਈਏ ਕਿ ਆਸਾਮ 'ਚ 31 ਅਗਸਤ ਨੂੰ ਆਖਰੀ ਐੱਨ. ਆਰ. ਸੀ ਜਾਰੀ ਹੋਈ ਸੀ ਅਤੇ 19 ਲੱਖ ਲੋਕ ਇਸ ਲਿਸਟ ਤੋਂ ਬਾਹਰ ਕੀਤੇ ਗਏ ਸਨ।


Iqbalkaur

Content Editor

Related News