CM ਖੱਟੜ ਦਾ ਐਲਾਨ, DSP ਸੁਰਿੰਦਰ ਨੂੰ ਮਿਲੇਗਾ ਸ਼ਹੀਦ ਦਾ ਦਰਜਾ, ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ
Tuesday, Jul 19, 2022 - 06:17 PM (IST)
ਨੂੰਹ– ਰਹਿਆਣਾ ’ਚ ਨਾਜਾਇਜ਼ ਮਾਈਨਿੰਗ ਮਾਫੀਆਵਾਂ ਦੁਆਰਾ ਹੋਏ ਡੀ.ਐੱਸ.ਪੀ. ਸੁਰਿੰਦਰ ਦੇ ਕਤਲ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ ਸਾਹਮਣੇ ਆਇਆ ਹੈ। ਸੀ.ਐੱਮ. ਖੱਟੜ ਨੇ ਕਿਹਾ ਕਿ ਉਹ ਡੀ.ਐੱਸ.ਪੀ. ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਤ ਮਦਦ ਮਿਲੇਗੀ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ– ਹਰਿਆਣਾ: ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਟਿੱਪਰ ਥੱਲੇ ਦੇ ਕੇ ਕਤਲ
ਇਸ ਘਟਾ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਇੱਜ ਇਕ ਬਹੁਤ ਵੱਡੀ ਦੁਰਘਟਨਾ ਹੋਈ ਹੈ। ਸਾਡੇ ਇਕ ਡੀ.ਐੱਸ.ਪੀ. ਸੁਰਿੰਦਰ ਸਿੰਘ ਨੂੰਹ ਜ਼ਿਲ੍ਹੇ ’ਚ ਡਿਊਟੀ ’ਤੇ ਸਨ, ਕਿਸੇ ਭੂ-ਮਾਫੀਆ ਦੇ ਇਕ ਵਿਅਕਤੀ ਨੂੰ ਉਨ੍ਹਾਂ ’ਤੇ ਗੱਡੀ ਚੜਾ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਪ੍ਰਤੀ ਸਾਡੀ ਹਮਦਰਦੀ ਹੈ। ਅਸੀਂ ਸ਼ਹੀਦ ਸੁਰਿੰਦ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵਾਂਗੇ ਅਤੇ ਉਨ੍ਹਾਂ ਦੇ ਪਰਿਵਾਰ ’ਚੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ।
ਇਹ ਵੀ ਪੜ੍ਹੋ– 'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ
ਇਹ ਵੀ ਪੜ੍ਹੋ– ਸੰਸਦ ’ਚ ਵਿਰੋਧੀ ਧਿਰ ਦਾ ਹੰਗਾਮਾ, ਦੋਵਾਂ ਸਦਨਾਂ ਦੀ ਕਾਰਵਾਈ ਕੱਲ੍ਹ ਤਕ ਲਈ ਮੁਲਤਵੀ
ਇਸ ਤੋਂ ਇਲਾਵਾ ਹਰਿਆਣਾ ਦੇ ਮਾਈਨਿੰਗ ਮੰਤਰੀ ਮੂਲ ਚੰਗ ਸ਼ਰਮਾ ਨੇ ਕਿਹਾ ਕਿ ਮਾਫੀਆਵਾਂ ਖਿਲਾਫ ਅਸੀਂ ਕਾਰਵਾਈ ਕੀਤੀ ਹੈ। ਪਰਿਵਾਰ ਦੇ ਹਿੱਤ ’ਚ ਜੋ ਹੋਵੇਗਾ ਅਸੀਂ ਕਰਾਂਗੇ ਅਤੇ ਇਹ ਇਲਾਕਾ ਮਾਈਨਿੰਗ ਦਾ ਨਹੀਂ, ਜੰਗਲ ਖੇਤਰ ਦਾ ਹੈ। ਸਾਰੇ ਅਧਿਕਾਰੀ ਸਮੇਂ ’ਤੇ ਕਾਰਵਾਈ ਕਰਦੇ ਰਹਿੰਦੇ ਹਨ, ਜੇਕਰ ਸਾਬਕਾ ਮੁੱਖ ਮੰਤਰੀ ਨੇ ਕੰਮ ਕੀਤਾ ਹੁੰਦਾ ਤਾਂ ਇਹ ਦਿਨ ਨਹੀਂ ਵੇਖਣਾ ਪੈਂਦਾ। ਉੱਥੇ ਹੀ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਪੂਰੇ ਮਾਮਲੇ ਨੂੰ ਲੈਕੇ ਕਿਹਾ ਕਿ ਮੈਂ ਸਖਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜਿੰਨੀ ਵੀ ਪੁਲਸ ਲਗਾਉਣੀ ਪਵੇ, ਜਿੰਨੀ ਵੀ ਫੋਰਸ ਬੁਲਾਉਣੀ ਪਵੇ, ਚਾਹੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀ ਫੋਰਸ ਬੁਲਾਉਣੀ ਪਵੇ, ਅਸੀਂ ਪੂਰੀ ਕਾਰਵਾਈ ਕਰਾਂਗੇ ਅਤੇ ਕਿਸੇ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਇਹ ਵੀ ਪੜ੍ਹੋ– ਪੈਗੰਬਰ ਵਿਵਾਦਿਤ ਟਿੱਪਣੀ: ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ, 10 ਅਗਸਤ ਤਕ ਗ੍ਰਿਫਤਾਰੀ ’ਤੇ ਲੱਗੀ ਰੋਕ