ਕੁਮਾਰ ਵਿਸ਼ਵਾਸ ਦੀ ਜਾਸੂਸੀ ਕਰਨਾ ਚਾਹੁੰਦੇ ਸਨ ਮੁੱਖ ਮੰਤਰੀ ਕੇਜਰੀਵਾਲ!

04/19/2017 4:00:44 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਸੀਕ੍ਰੇਟ ਫੀਡਬੈਕ ਯੂਨਿਟ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਤਾਂ ਅਰਵਿੰਦ ਕੇਜਰੀਵਾਲ ਪਾਰਟੀ ਦੇ ਪ੍ਰਮੁੱਖ ਨੇਤਾ ਕੁਮਾਰ ਵਿਸ਼ਵਾਸ ਦੀ ਜਾਸੂਸੀ ਕਰਾਉਣਾ ਚਾਹੁੰਦੇ ਸਨ। ਇਸ ਲਈ ਕੇਜਰੀਵਾਲ ਨੇ ਬਹੁਤ ਗੁਪਤ ਤਰੀਕੇ ਨਾਲ ਫੀਡ ਬੈਕ ਯੂਨਿਟ ਦਾ ਗਠਨ ਕੀਤਾ ਸੀ। ਦਿੱਲੀ ਸਰਕਾਰ ਦੀ ਪੀ.ਡਬਲਿਊ.ਡੀ. ਵਿਭਾਗ ਤੋਂ ਮਿਲੇ ਕਾਗਜ਼ਾਤਾਂ ਅਨੁਸਾਰ ਇਸ ਕੰਮ ਲਈ ਸੋਨੀ ਡਿਟੈਕਟਿਵ ਐਂਡ ਏਲਾਈਡ ਸਰਵਿਸੇਜ਼ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਨੂੰ ਇਕ ਟੀਮ ਬਣਾਉਣ ਲਈ ਕਿਹਾ ਗਿਆ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਜ਼ਿੰਮੇਵਾਰੀ ਪੀ.ਡਬਲਿਊ.ਡੀ. ਮਿਨੀਸਟਰ ਸਤੇਂਦਰ ਜੈਨ ਨੂੰ ਦਿੱਤੀ ਗਈ ਸੀ। 
ਦਿਖਾਵੇ ਲਈ ਇਸ ਟੀਮ ਦੀ ਜ਼ਿੰਮੇਵਾਰੀ ਸਕੂਲਾਂ, ਹਸਪਤਾਲਾਂ ਅਤੇ ਦਿੱਲੀ ਸਰਕਾਰ ਵੱਲੋਂ ਸੰਚਾਲਤ ਹੋਰ ਸੰਸਥਾਵਾਂ ਦੀ ਰਿਪੋਰਟ ਸਰਕਾਰ ਨੂੰ ਦੇਣਾ ਦੱਸਿਆ ਗਿਆ, ਜਦੋਂ ਕਿ ਅਸਲੀਅਤ ''ਚ ਉਸ ਦਾ ਕੰਮ ''ਆਪ'' ਪਾਰਟੀ ਦੇ ਵੱਡੇ ਨੇਤਾਵਾਂ ਦਿੱਲੀ ਦੇ ਉਪ ਰਾਜਪਾਲ ਅਤੇ ਕੁਝ ਕੇਂਦਰ ਦੇ ਕਰਮਚਾਰੀਆਂ ਦੀ ਜਾਸੂਸੀ ਕਰਨਾ ਸੀ। ਇਸ ਸੂਚੀ ''ਚ ਕੁਮਾਰ ਵਿਸ਼ਵਾਸ ਸਭ ਤੋਂ ਉੱਪਰ ਸਨ। ਕੁਮਾਰ ਵਿਸ਼ਵਾਸ ਦੇ ਨਾਲ-ਨਾਲ ਦਿੱਲੀ ਦੇ ਗ੍ਰਹਿ ਸਕੱਤਰ, ਉੱਪ ਰਾਜਪਾਲ ਨਜੀਬ ਜੰਗ ਦੇ ਫੋਨ ਟੇਪਿੰਗ ਦੀ ਜ਼ਿੰਮੇਵਾਰੀ  ਵੀ ਇਸੇ ਫੀਡਬੈਕ ਏਜੰਸੀ ਨੂੰ ਸੌਂਪੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਫੋਟ ਟੇਪਿੰਗ ਲਈ ਇਸ ਯੂਨਿਟ ਨੂੰ 3 ਕਰੋੜ 21 ਲੱਖ ਦਾ ਫੰਡ ਵੀ ਵੰਡਿਆ ਗਿਆ ਸੀ।


Disha

News Editor

Related News