ਅਮਫਾਨ ਤੂਫਾਨ ਪ੍ਰਭਾਵਿਤ ਸੂਬਿਆਂ ਲਈ ਕੇਜਰੀਵਾਲ ਨੇ ਮਦਦ ਲਈ ਵਧਾਇਆ ਹੱਥ

5/22/2020 4:17:24 PM

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਤੂਫਾਨ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਦੱਸਣਯੋਗ ਹੈ ਕਿ ਮਹਾਚੱਕਰਵਾਤੀ ਤੂਫਾਨ ਅਮਫਾਨ ਕਾਰਨ ਪੱਛਮੀ ਬੰਗਾਲ 'ਚ ਹੁਣ ਤੱਕ ਲਗਭਗ 80 ਲੋਕਾਂ ਦੀ ਮੌਤ ਹੋਈ ਹੈ ਜਦਕਿ ਹਜ਼ਾਰਾਂ ਲੋਕ ਬੇਘਰ ਹੋ ਗਏ। ਓਡੀਸ਼ਾ ਦੇ ਤੱਟੀ ਜ਼ਿਲਿਆਂ 'ਚ ਵੀ ਤੂਫਾਨ ਨਾਲ ਭਾਰੀ ਤਬਾਹੀ ਹੋਈ ਹੈ।

PunjabKesari

ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ 'ਚ ਲਿਖਿਆ, "ਮਾਣਯੋਗ ਮਮਤਾ ਦੀਦੀ, ਦਿੱਲੀ ਦੇ ਲੋਕਾਂ ਵੱਲੋਂ ਮੈਂ ਚੱਕਰਵਾਤੀ ਤੂਫਾਨ ਅਮਫਾਨ ਕਾਰਨ ਹੋਈ ਤਬਾਹੀ ਤੋਂ ਉੱਭਰਨ ਲਈ ਪੱਛਮੀ ਬੰਗਾਲ ਦੇ ਲੋਕਾਂ ਪ੍ਰਤੀ ਸਮਰਥਨ ਅਤੇ ਇਕਜੁੱਟਤਾ ਪ੍ਰਗਟ ਕਰਦਾ ਹਾਂ। ਕ੍ਰਿਪਾ ਕਰਕੇ ਦੱਸੋ ਕਿ ਅਸੀਂ ਇਸ ਸੰਕਟ ਦੀ ਘੜੀ 'ਚ ਕੀ ਮਦਦ ਕਰ ਸਕਦੇ ਹਾਂ।"

PunjabKesari

ਇਸ ਦੇ ਨਾਲ ਇਕ ਹੋਰ ਟਵੀਟ 'ਚ ਕੀਤਾ ਹੈ, ਜਿਸ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਓਡੀਸ਼ਾ ਦੇ ਲੋਕਾਂ ਪ੍ਰਤੀ ਇਕਜੁੱਟਤਾ ਪ੍ਰਗਟ ਕੀਤੀ ਅਤੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਦਦ ਦੀ ਪੇਸ਼ਕਸ਼ ਕੀਤੀ। 

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਅਮਫਾਨ ਤੂਫਾਨ ਨੇ ਦਸਤਕ ਦਿੱਤੀ ਸੀ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲਾ ਅਮਫਾਨ ਤੂਫਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ 'ਚ 283 ਸਾਲ ਬਾਅਦ ਅਜਿਹਾ ਭਿਆਨਕ ਤੂਫਾਨ ਆਇਆ ਹੈ। ਇਸ ਤੂਫਾਨ ਕਾਰਨ ਕੋਲਕਾਤਾ ਸਮੇਤ ਕਈ ਸ਼ਹਿਰਾਂ 'ਚ ਰੁੱਖਾਂ ਤੋਂ ਲੈ ਕੇ ਘਰ, ਬਿਜਲੀ ਦੇ ਖੰਭੇ, ਵਾਹਨਾਂ ਕਾਫੀ ਬਰਬਾਦ ਹੋਏ ਹਨ। ਇਕ ਅੰਦਾਜ਼ੇ ਮੁਤਾਬਕ ਤੂਫਾਨ ਨਾਲ ਸੂਬੇ 'ਚ ਇਕ ਲੱਖ ਕਰੋੜ ਰੁਪਏ ਤੋਂ ਵੀ ਜਿਆਦਾ ਨੁਕਸਾਨ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Content Editor Iqbalkaur