CM ਕੇਜਰੀਵਾਲ ਨੇ ਦੱਸਿਆ ਕੋਰੋਨਾਵਾਇਰਸ ਨੂੰ ਹਰਾਉਣ ਦਾ ਮਾਸਟਰਪਲਾਨ
Friday, Mar 27, 2020 - 01:30 PM (IST)
ਨਵੀਂ ਦਿੱਲੀ-ਕੋਰੋਨਾਵਾਇਰਸ ਕਾਰਨ ਘਰਾਂ 'ਚ ਬੰਦ ਦਿੱਲੀ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਦੱਸ ਦੇਈਏ ਕਿ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਖਤਰਨਾਕ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਅਸੀਂ ਤਿਆਰ ਹਾਂ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ।
ਸੀ.ਐੱਮ ਕੇਜਰੀਵਾਲ ਨੇ ਕਿਹਾ ਹੈ ਕਿ ਅਸੀਂ 5 ਡਾਕਟਰਾਂ ਦੀ ਇਕ ਟੀਮ ਬਣਾਈ ਹੈ, ਜਿਸ ਦੇ ਹੈੱਡ ਆਈ.ਐੱਲ.ਬੀ.ਐੱਸ ਦੇ ਚੀਫ ਡਾਕਟਰ ਸਰੀਨ ਹਨ। ਇਸ ਟੀਮ ਨੇ ਇਕ ਰਿਪੋਰਟ ਬਣਾ ਕੇ ਦਿੱਤੀ ਹੈ ਅਤੇ ਦੱਸਿਆ ਹੈ ਕਿ ਅੱਗੇ ਦੀਆਂ ਤਿਆਰੀਆਂ ਕਿਵੇਂ ਕਰਨੀਆਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਦਿੱਲੀ 'ਚ ਰੋਜ਼ਾਨਾ 100 ਤੋਂ ਜ਼ਿਆਦਾ ਮਰੀਜ਼ ਆਉਂਦੇ ਹਨ ਤਾਂ ਅਸੀਂ ਨਵੇਂ ਹਸਪਤਾਲਾਂ ਨੂੰ ਵੀ ਤਿਆਰ ਕਰ ਰਹੇ ਹਾਂ ਅਤੇ ਹੋਰ ਲੋੜੀਦੀ ਸਹੂਲਤਾਂ ਵੀ ਸਾਡੇ ਕੋਲ ਮੌਜੂਦ ਹਨ ਪਰ ਜੇਕਰ ਯੋਜਨਾ ਦੇ ਹਿਸਾਬ ਨਾਲ 500 ਜਾਂ 1000 ਮਰੀਜ਼ ਪ੍ਰਤੀ ਦਿਨ ਵੀ ਆਉਂਦੇ ਹਨ ਤਾਂ ਅਸੀਂ ਉਸ ਦੀ ਵੀ ਤਿਆਰੀ ਕਰਕੇ ਚੱਲ ਰਹੇ ਹਾਂ।
ਸੀ.ਐੱਮ ਕੇਜਰੀਵਾਲ ਨੇ ਦੱਸਿਆ ਹੈ ਕਿ ਕੁਝ ਸਹੂਲਤਾਵਾਂ ਨੂੰ ਦੇਖਿਆ ਗਿਆ ਹੈ ਕਿ ਹਰ ਪੜਾਅ 'ਚ ਉਹ ਕਿਵੇ ਮਿਲਣਗੀਆਂ, ਜਿਵੇਂ ਕਿ ਵੈਂਟੀਲੇਟਰ, ਆਈ.ਸੀ.ਯੂ ਬੈੱਡ, ਟੈਸਟਿੰਗ ਸਮਰਥਾ, ਐਬੂਲੈਂਸ, ਡਾਕਟਰ, ਨਰਸ ਆਦਿ। ਇਹ ਵੀ ਪਲਾਨ ਕੀਤਾ ਗਿਆ ਹੈ ਕਿ ਜੇਕਰ ਇਸ ਤੋਂ ਜ਼ਿਆਦਾ ਡਾਕਟਰ ਅਤੇ ਨਰਸਾਂ ਆਉਂਦੇ ਹਨ ਤਾਂ ਉਹ ਕਿਵੇ ਅਤੇ ਕਿੱਥੇ ਰਹਿਣਗੇ। ਹਰ ਸਟੇਜ ਦੇ ਹਿਸਾਬ ਨਾਲ ਪਲਾਨਿੰਗ ਕੀਤੀ ਗਈ ਹੈ ਕਿ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਕਿਹੜੀਆਂ ਸਹੂਲਤਾਵਾਂ ਵਧਾਉਣੀਆਂ ਹਨ।
ਕੋਰੋਨਾ ਮਾਮਲਿਆਂ ਨਾਲ ਨਿਪਟਣ ਲਈ ਕੇਜਰੀਵਾਲ ਨੇ ਆਪਣਾ ਪਲਾਨ ਦੱਸਿਆ ਹੈ ਅਤੇ ਨਾਲ ਹੀ ਲਾਕਡਾਊਨ ਕਾਰਨ ਜਿਨ੍ਹਾਂ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦੀ ਸਮੱਸਿਆ ਹੋ ਰਹੀ ਹੈ, ਉਸ ਬਾਰੇ ਵੀ ਪਲਾਨਿੰਗ ਦੱਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 224 ਰੈਣਬਸੇਰਿਆਂ ਰਾਹੀਂ ਰੋਜ਼ਾਨਾ ਲਗਭਗ 20,000 ਲੋਕਾਂ ਨੂੰ ਖਾਣਾ ਖੁਆਇਆ ਜਾ ਰਿਹਾ ਸੀ ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਕੋਰੋਨਾਵਾਇਰਸ ਨਾਲ ਇਨਫੈਕਟਡ ਲਗਭਗ 700 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਇਨਫੈਕਟਡ ਲੋਕਾਂ ਦੀ ਗਿਣਤੀ 39 ਹੋ ਚੁੱਕੀ ਹੈ ਜਦਕਿ 1 ਮੌਤ ਹੀ ਚੁੱਕੀ ਹੈ।