CM ਕੇਜਰੀਵਾਲ ਅਤੇ ਭਗਵੰਤ ਮਾਨ ਪਹੁੰਚੇ ਜੀਂਦ, ਤਿਰੰਗਾ ਯਾਤਰਾ ਸ਼ੁਰੂ

06/08/2023 5:24:27 PM

ਜੀਂਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀਂਦ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੀ ਤਿਰੰਗਾ ਯਾਤਰਾ ਸ਼ੁਰੂ ਕਰ ਦਿੱਤੀ ਹੈ। ਜੋ ਕਰੀਬ ਇਕ ਕਿਲੋਮੀਟਰ ਤੱਕ ਪੈਦਲ ਸਫ਼ਰ ਤੈਅ ਕਰ ਕੇ ਪੂਰੀ ਕੀਤੀ ਜਾਵੇਗੀ। ਪਹਿਲੇ ਇਸ ਪ੍ਰੋਗਰਾਮ ਦਾ ਨਾਮ ਰੋਡ ਸ਼ੋਅਰ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਤਿਰੰਗਾ ਯਾਤਰਾ ਨਾਮ ਦਿੱਤਾ ਗਿਆ ਹੈ।

 

ਦੱਸਣਯੋਗ ਹੈ ਕਿ ਹਰਿਆਣਾ 'ਚ ਆਮ ਆਦਮੀ ਪਾਰਟੀ ਨੇ ਹੁਣ ਤੱਕ 2 ਚੋਣਾਂ ਲੜੀਆਂ ਹਨ। 2022 'ਚ ਹੋਈਆਂ ਬਾਡੀ ਚੋਣਾਂ 'ਚ ਪਾਰਟੀ ਨੇ ਹਰਿਆਣਾ 'ਚ ਸ਼ੁਰੂਆਤ ਕੀਤੀ ਸੀ। ਇਨ੍ਹਾਂ ਚੋਣਾਂ 'ਚ ਪਾਰਟੀ ਨੂੰ ਸਿਰਫ਼ 10.96 ਫੀਸਦੀ ਵੋਟ ਹੀ ਮਿਲੇ ਸਨ। ਉੱਥੇ ਹੀ ਦੂਜੀ ਚੋਣ ਹਾਲ ਹੀ 'ਚ ਸੰਪੰਨ ਹੋਈਆਂ ਪੰਚਾਇਤ ਚੋਣਾਂ ਹਨ। ਇਨ੍ਹਾਂ ਚੋਣਾਂ 'ਚ 'ਆਪ' ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ 13 ਫੀਸਦੀ ਤੋਂ ਵੱਧ ਵੋਟ ਹਾਸਲ ਕੀਤੀ। ਪਾਰਟੀ ਨੇ ਹਰਿਆਣਾ 'ਚ ਸਾਲ 2024 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਜੀਂਦ ਨੂੰ ਚੁਣਿਆ ਹੈ।


DIsha

Content Editor

Related News