ਆਜ਼ਾਦੀ ਦਿਹਾੜੇ ਮੌਕੇ CM ਜੈਰਾਮ ਨੇ ਕਰਮਚਾਰੀਆਂ ਨੂੰ ਦਿੱਤਾ 6 ਫੀਸਦੀ ਮਹਿੰਗਾਈ ਭੱਤੇ ਦਾ ਤੋਹਫਾ
Sunday, Aug 15, 2021 - 02:30 PM (IST)
ਮੰਡੀ– ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮੰਡੀ ਦੇ ਸੇਰੀ ਮੰਚ ’ਤੇ ਆਯੋਜਿਤ ਸੂਬਾ ਪੱਧਰੀ ਸਮਾਰੋਹ ’ਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 1 ਜੁਲਾਈ 2021 ਤੋਂ ਮਹਿੰਗਾਈ ਭੱਤੇ ਦੀ 6 ਫੀਸਦੀ ਕਿਸਤ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬੇ ਦੇ 4 ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਸ ਦਾ ਫਾਇਦਾ ਮਿਲੇਗਾ, ਇਸ ਨਾਲ ਸੂਬਾ ਸਰਕਾਰ ਦੇ ਖਜਾਨੇ ’ਤੇ 450 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਰਮਚਾਰੀਆਂ ਲਈ ਸੰਵੇਦਨਸ਼ੀਨ ਹੈ। ਕੋਵਿਡ ਸੰਕਟ ਦੇ ਬਾਵਜੂਦ ਸਰਕਾਰ ਕਰਮਚਾਰਆਂ ਦੇ ਹਿੱਤ ’ਚ ਕਦਮ ਚੁੱਕਣ ਲਈ ਹਰ ਸਮੇਂ ਤਿਆਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ’ਚ ਸਰਕਾਰ ਨੇ ਹਿਮਾਚਲ ਪ੍ਰਦੇਸ਼ ਕਰਮਚਾਰੀ ਮਹਾਸੰਘ ਦਾ ਗਠਨ ਕੀਤਾ ਹੈ, ਜਲਦ ਹੀ ਜੇ.ਸੀ.ਸੀ. ਬੈਠਕ ਬੁਲਾਈ ਜਾਵੇਗੀ। ਬੈਠਕ ’ਚ ਕਰਮਚਾਰੀਆਂ ਦੇ ਹਿੱਤਾਂ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਜਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਪੈਂਡਿੰਗ ਸਮੱਸਿਆਂ ਨੂੰ ਵੀ ਜਲਦ ਨਿਪਟਾਇਆ ਜਾਵੇਗਾ। ਮੁੱਖ ਮੰਤਰੀ ਨੇ ਬੀ.ਪੀ.ਐੱਸ. ਪਰਿਵਾਰਾਂ ਨੂੰ ਮਿਲ ਰਹੇ ਲਾਭ ’ਚ ਵਾਧਾ ਕਰਨ ਦਾ ਐਲਾਨ ਵੀ ਕੀਤਾ। ਨਾਲ ਹੀ ਮੰਡੀ ਨਗਰ ਨਿਗਮ ਨੂੰ ਵੀ ਬਜਟ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ। ਸੂਬਾ ਪੱਧਰੀ ਸਮਾਰੋਹ ’ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ 3 ਸਾਲਾਂ ’ਚੋਂ ਡੇਢ ਸਾਲ ਦਾ ਕੋਵਿਡ ਸੰਕਟ ’ਚ ਨਿਕਲਿਆ ਹੈ। ਬਾਵਜੂਦ ਇਸ ਦੇ ਸਰਕਾਰ ਨੇ ਵਿਕਾਸ ਕੰਮਾਂ ਨੂੰ ਵੀ ਤਵੱਜੋ ਦਿੱਤੀ।