CM ਜਗਨ ਰੈੱਡੀ ਨੇ ਕੀਤੀ ਹੈਦਰਾਬਾਦ ਐਨਕਾਉਂਟਰ ਦੀ ਸ਼ਲਾਘਾ, ਕਿਹਾ-ਮੇਰੀਆਂ ਵੀ ਹਨ ਦੋ ਧੀਆਂ

12/9/2019 6:34:55 PM

ਹੈਦਰਾਬਾਦ — ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਰੈੱਡੀ ਨੇ ਹੈਦਰਾਬਾਦ ਐਨਕਾਉਂਟਰ ਦੇ ਚੰਦਰਸ਼ੇਖਰ ਰਾਵ ਅਤੇ ਤੇਲੰਗਾਨਾ ਪੁਲਸ ਦੀ ਸ਼ਲਾਘਾ ਕੀਤੀ ਹੈ। ਡਾਕਟਰ ਦਿਸ਼ਾ ਦੇ ਸਾਰੇ ਦੋਸ਼ੀਆਂ ਨੂੰ ਪੁਲਸ ਨੇ ਇਕ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ। ਇਕ ਪਾਸੇ ਦੇਸ਼ ਜਿਥੇ ਇਸ ਐਨਕਾਉਂਟਰ 'ਤੇ ਇਕ ਵਰਗ ਵਿਰੋਧ ਕਰ ਰਿਹਾ ਹੈ, ਉਥੇ ਹੀ ਦੂਜਾ ਵਰਗ ਇਸ ਐਨਕਾਉਂਟਰ ਦੀ ਸ਼ਲਾਘਾ ਕਰ ਰਿਹਾ ਹੈ। ਆਂਧਰਾ ਪ੍ਰਦੇਸ਼ ਵਿਧਾਨ ਸਭਾ 'ਚ ਚਰਚਾ ਦੌਰਾਨ ਸੀ.ਐੱਮ. ਜਗਨ ਰੈੱਡੀ ਨੇ ਕਿਹਾ ਕਿ ਮੈਂ ਦੋ ਬੱਚੀਆਂ ਦਾ ਪਿਤਾ ਹਾਂ। ਮੇਰੀ ਇਕ ਭੈਣ ਵੀ ਹੈ ਅਤੇ ਪਤਨੀ ਵੀ ਹੈ। ਜੇਕਰ ਮੇਰੀ ਬੱਚੀਆਂ ਨੂੰ ਕੁਝ ਹੁੰਦਾ ਹੈ ਤਾਂ ਇਕ ਪਿਤਾ ਦੇ ਤੌਰ 'ਤੇ ਮੇਰੀ ਪ੍ਰਤੀਕਿਰਿਆ ਕੀ ਹੋਵੇਗੀ? ਜਗਨ ਰੈੱਡੀ ਬੋਲੇ ਕਿ ਕਾਨੂੰਨਾਂ 'ਚ ਬਦਲਾਅ ਤੁਰੰਤ ਨਿਆਂ ਲਈ ਜ਼ਰੂਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

Edited By Inder Prajapati