ਟ੍ਰਾਈਬਜ਼ ਐਡਵਾਈਜ਼ਰੀ ਕੌਂਸਲ ਨੂੰ CM ਹੇਮੰਤ ਸੋਰੇਨ ਦੀ ਮਨਜ਼ੂਰੀ, ਜਾਣੋਂ ਕੀ ਹੈ TAC
Tuesday, Jun 22, 2021 - 09:55 PM (IST)

ਰਾਂਚੀ - ਝਾਰਖੰਡ ਵਿੱਚ ਅਨੁਸੂਚੀਤ ਜਨਜਾਤੀ, ਅਨੁਸੂਚੀਤ ਜਾਤੀ, ਘੱਟਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਨੇ ਝਾਰਖੰਡ ਟ੍ਰਾਈਬਜ਼ ਐਡਵਾਈਜ਼ਰੀ ਕੌਂਸਲ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ 19 ਮੈਬਰਾਂ ਦੇ ਨਾਮ ਵੀ ਸਾਹਮਣੇ ਆ ਗਏ ਹਨ। ਫਿਲਹਾਲ ਸੀ.ਐੱਮ. ਹੇਮੰਤ ਸੋਰੇਨ ਇਸ ਦੇ ਪਦੇਨ ਪ੍ਰਧਾਨ ਅਤੇ ਮੰਤਰੀ ਚੰਪਈ ਸੋਰੇਨ ਇਸ ਦੇ ਪਦੇਨ ਉਪ-ਪ੍ਰਧਾਨ ਬਣੇ ਹਨ। 19 ਮੈਂਬਰੀ ਕਮੇਟੀ ਵਿੱਚ ਮੁੱਖ ਮੰਤਰੀ, ਮੰਤਰੀ ਸਮੇਤ 17 ਵਿਧਾਇਕ ਅਤੇ ਦੋ ਦੋ ਨਾਮਜ਼ਦ ਮੈਂਬਰ ਹਨ।
ਮੰਗਲਵਾਰ ਨੂੰ ਅਨੁਸੂਚੀਤ ਜਨਜਾਤੀ, ਅਨੁਸੂਚੀਤ ਜਾਤੀ, ਘੱਟਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਨੇ ਝਾਰਖੰਡ ਟ੍ਰਾਈਬਜ਼ ਐਡਵਾਈਜ਼ਰੀ ਕੌਂਸਲ ਦੇ ਗਠਨ ਦੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਅਧਿਸੂਚਨਾ ਜਾਰੀ ਹੁੰਦੇ ਹੀ ਕੌਂਸਲ ਨਾਲ ਜੁੜੀ ਵਿਵਸਥਾ ਤੱਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ। ਇਸ ਵਿੱਚ ਮੈਬਰਾਂ ਨੂੰ ਚੁਣਨ ਦਾ ਅਧਿਕਾਰ ਹੁਣ ਮੁੱਖ ਮੰਤਰੀ ਦੇ ਕੋਲ ਹੋਵੇਗਾ।
ਕੌਂਸਲ ਦੇ ਪਦੇਨ ਪ੍ਰਧਾਨ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਵਿਭਾਗੀ ਮੰਤਰੀ ਚੰਪਈ ਸੋਰੇਨ ਉਪ-ਪ੍ਰਧਾਨ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਦਲਾਂ ਦੇ ਐੱਸ.ਟੀ. ਕੋਟੇ ਦੇ 15 ਵਿਧਾਇਕਾਂ ਨੂੰ ਮੈਂਬਰ ਬਣਾਇਆ ਗਿਆ ਹੈ। ਪੂਰਬੀ ਸਿੰਹਭੂਮ ਦੇ ਵਿਸ਼ਵਨਾਥ ਸਿੰਘ ਸਰਦਾਰ ਅਤੇ ਰਾਂਚੀ ਦੇ ਜਮਲ ਮੁੰਡਿਆ ਨੂੰ ਨਾਮਜ਼ਦ ਮੈਂਬਰ ਬਣਾਇਆ ਗਿਆ। ਅਨੁਸੂਚੀਤ ਜਨਜਾਤੀ, ਅਨੁਸੂਚੀਤ ਜਾਤੀ, ਘੱਟਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਵਿੱਚ ਜੋ ਵੀ ਪ੍ਰਧਾਨ ਸਕੱਤਰ ਜਾਂ ਸਕੱਤਰ ਦੇ ਅਹੁਦੇ 'ਤੇ ਹੋਣਗੇ, ਉਹ ਕੌਂਸਲ ਦੇ ਵੀ ਸਕੱਤਰ ਹੋਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।