CM ਏਕਨਾਥ ਸ਼ਿੰਦੇ ਨੇ ਹਰੀਸ਼ ਸਿੰਗਲਾ ਨੂੰ ਐਲਾਨਿਆ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਪ੍ਰਧਾਨ
Saturday, Oct 22, 2022 - 03:59 PM (IST)
ਮਹਾਰਾਸ਼ਟਰ/ਪਟਿਆਲਾ (ਕਵਲਜੀਤ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਰੀਸ਼ ਸਿੰਗਲਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਹਰੀਸ਼ ਸਿੰਗਲਾ ਨੂੰ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਪ੍ਰਧਾਨ ਐਲਾਨਿਆ ਗਿਆ ਹੈ। ਪੰਜਾਬ 'ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਲਈ ਸਿੰਗਲਾ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਸਿੰਗਲਾ ਨੇ ਕਿਹਾ ਕਿ ਵਿਧਾਨ ਸਭਾ ਪੱਧਰ 'ਤੇ ਪ੍ਰਧਾਨ ਸਕੱਤਰ ਨਿਯੁਕਤ ਕਰ ਕੇ ਲੋਕ ਸਭਾ ਚੋਣਾਂ ਦੀ ਤਿਆਰੀ ਹੋਵੇਗੀ। 2024 ਦੀਆਂ ਲੋਕ ਸਭਾ ਚੋਣਾਂ 'ਚ ਸ਼ਿਵ ਸੈਨਾ ਪੰਜਾਬ 'ਚ ਅਹਿਮ ਭੂਮਿਕਾ ਨਿਭਾਏਗੀ। ਸ਼ਿਵ ਸੈਨਾ ਆਪਣੇ ਹਿੰਦੂ ਵੋਟ ਬੈਂਕ ਨਾਲ ਪੰਜਾਬ 'ਚ ਸਰਕਾਰ ਬਣਾਏਗੀ।
ਇਹ ਵੀ ਪੜ੍ਹੋ : ਵਿਆਹ ਸਮਾਗਮ ਦੇ ਬਿਨਾਂ ਵਿਆਹ ਦੀ ਰਜਿਸਟ੍ਰੇਸ਼ਨ ਸਿਰਫ਼ ਕਾਗਜ਼ੀ ਪੁਲੰਦਾ : ਹਾਈ ਕੋਰਟ
ਸਿੰਗਲਾ ਨੇ ਕਿਹਾ ਕਿ ਨਕਲੀ ਸ਼ਿਵ ਸੈਨਾਵਾਂ ਦੀ ਦੁਕਾਨਦਾਰੀ ਰੋਕਣ ਲਈ ਹਾਈ ਕੋਰਟ ਜਾਵਾਂਗੇ। ਪੰਜਾਬ 'ਚ ਸ਼ਿਵ ਸੈਨਾ ਬਾਲ ਠਾਕਰੇ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਜਾਵੇਗਾ। ਬਾਲਾ ਸਾਹਿਬ ਠਾਕਰੇ ਦੇ ਦੱਸੇ ਮਾਰਗ 'ਤੇ ਚੱਲਣਾ ਸਾਡਾ ਮਕਸਦ ਹੈ। ਦੱਸਣਯੋਗ ਹੈ ਕਿ ਸੰਗਲਾ 35 ਸਾਲਾਂ ਤੋਂ ਪੰਜਾਬ 'ਚ ਹਿੰਦੂਤੱਵ ਦੀ ਰਾਖ਼ੀ ਕਰ ਰਹੇ ਹਨ। 29 ਅਪ੍ਰੈਲ ਨੂੰ ਪਟਿਆਲਾ ਹਿੰਸਾ 'ਚ ਸਿੰਗਲਾ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਸੀ। ਸਿੰਗਲਾ ਪੰਜਾਬ 'ਚ ਖਾਲਿਸਤਾਨ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ