ਕੁਰੂਕਸ਼ੇਤਰ 'ਚ CM ਮਾਨ ਬੋਲੇ- ਅਸੀਂ ਸਰਵੇ 'ਚ ਨਹੀਂ ਸਿੱਧਾ ਸਰਕਾਰ 'ਚ ਆਉਂਦੇ ਹਾਂ
Sunday, Mar 10, 2024 - 04:12 PM (IST)
ਕੁਰੂਕਸ਼ੇਤਰ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਰੂਕਸ਼ੇਤਰ ਲੋਕ ਸਭਾ ਖੇਤਰ ਤੋਂ ਚੋਣ ਮੁਹਿੰਮ ਦਾ ਆਗਾਜ਼ ਕਰਨ ਪਹੁੰਚੇ ਹਨ। ਆਮ ਆਦਮੀ ਪਾਰਟੀ ਨੇ ਇੱਥੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੂੰ ਉਮੀਦਵਾਰ ਐਲਾਨ ਕੀਤਾ ਹੈ। ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਸਣੇ ਪੂਰਾ ਦੇਸ਼ ਭਾਜਪਾ ਦੀ ਤਾਨਾਸ਼ਾਹੀ ਤੋਂ ਪਰੇਸ਼ਾਨ ਹੈ। ਇਸ ਤਾਨਾਸ਼ਾਹੀ ਸਰਕਾਰ ਖਿਲਾਫ਼ ਜਨਤਾ ਨੂੰ ਖੜ੍ਹਾ ਹੋਣਾ ਹੋਵੇਗਾ। ਅੱਜ ਹਰਿਆਣਾ 'ਚ ਕੁਰੂਕੇਸ਼ਤਰ ਤੋਂ ਆਮ ਆਦਮੀ ਪਾਰਟੀ ਤੁਹਾਡੀ ਆਵਾਜ਼ ਸੰਸਦ ਤੱਕ ਪਹੁੰਚਾਉਣ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਆਏ ਹਾਂ।
ਇਹ ਵੀ ਪੜ੍ਹੋ- ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ, ਅੱਜ ਤੋਂ 30 ਜਾਂ 50 ਸਾਲ ਬਾਅਦ ਜਦੋਂ ਇਤਿਹਾਸ ਲਿਖਿਆ ਜਾਵੇ ਕਿ ਹਰਿਆਣਾ ਨੂੰ ਬਦਲਣ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ। ਇਸ ਦਾ ਸਹੀ ਜਵਾਬ ਹੋਵੇਗਾ ਕਿ 10 ਮਾਰਚ 2024 ਤੋਂ ਕੁਰੂਕਸ਼ੇਤਰ ਦੀ ਧਰਤੀ ਤੋਂ ਹੋਈ। ਅੱਜ ਦਾ ਦਿਨ ਪੰਜਾਬ ਲਈ ਖ਼ਾਸ ਤੌਰ 'ਤੇ ਬਹੁਤ ਮਹੱਤਵਪੂਰਨ ਹੈ। 2 ਸਾਲ ਪਹਿਲਾਂ ਅੱਜ ਦੇ ਦਿਨ ਹੀ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਸਨ। ਅੱਜ ਦੇ ਦਿਨ ਨਤੀਜੇ ਆਏ ਸਨ। ਅੱਜ ਅਸੀਂ ਹੱਥ ਜੋੜ ਕੇ ਆਖਦੇ ਹਾਂ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾਓ, ਸੰਵਿਧਾਨ ਨੂੰ ਬਚਾਓ। ਜਨਤਾ 'ਚ ਤਾਂ ਰੱਬ ਵੱਸਦਾ ਹੈ। ਜਨਤਾ ਜਦੋਂ ਚਾਹੇ ਆਦਮੀ ਅਰਸ਼ 'ਤੇ, ਜਦੋਂ ਹੰਕਾਰ ਕਰਨ ਲੱਗੇ ਤਾਂ ਆਦਮੀ ਫਰਸ਼ 'ਤੇ।
ਇਹ ਵੀ ਪੜ੍ਹੋ- 40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਬੱਚਾ, ਬਚਾਅ ਮੁਹਿੰਮ 'ਚ ਜੁੱਟੀ NDRF ਦੀ ਟੀਮ (ਵੀਡੀਓ)
ਮਾਨ ਨੇ ਕਿਹਾ ਕਿ ਲੋਕਾਂ ਦਾ ਮੂਡ ਬਦਲ ਰਿਹਾ ਹੈ। ਲੋਕ ਨਵੀਂ ਕਹਾਣੀ ਲਿਖਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪੱਤਰਕਾਰ ਉਨ੍ਹਾਂ ਨੂੰ ਸਵਾਲ ਪੁੱਛਦਾ ਹੈ ਕਿ ਤੁਸੀਂ ਸਰਵੇ ਵਿਚ ਨਹੀਂ ਆਉਂਦੇ ਤਾਂ ਮੇਰਾ ਜਵਾਬ ਹੁੰਦਾ ਹੈ ਕਿ ਅਸੀਂ ਸਰਵੇ ਵਿਚ ਨਹੀਂ ਸਿੱਧਾ ਸਰਕਾਰ ਵਿਚ ਆਉਂਦੇ ਹਾਂ। ਪਹਿਲੀ ਵਾਰ ਦਿੱਲੀ 'ਚ 70 ਵਿਚੋਂ 67 ਸੀਟਾਂ, ਦੂਜੀ ਵਾਰ 70 ਵਿਚੋਂ 62 ਸੀਟਾਂ ਅਤੇ ਪੰਜਾਬ 'ਚ ਪਹਿਲੀ ਵਾਰ 117 'ਚੋਂ 92 ਸੀਟਾਂ ਜਿੱਤੀਆਂ। ਹੁਣ ਹਰਿਆਣਾ 'ਚ 90 ਦੀਆਂ 90 ਸੀਟਾਂ 'ਤੇ ਵੱਡੀ ਜਿੱਤ ਹਾਸਿਲ ਕਰਾਂਗੇ। ਇਹ ਕਹਿਣ ਲਈ ਅਸੀਂ ਇੱਥੇ ਆਏ ਹਾਂ ਕਿ ਕੇਜਰੀਵਾਲ ਦੇ ਹੱਥ ਮਜ਼ਬੂਤ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8