ਵੱਡੀ ਵਾਰਦਾਤ: ਸਵਾਰੀਆਂ ਨਾਲ ਭਰੀ ਕਲੱਸਟਰ ਬੱਸ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

Thursday, Aug 29, 2024 - 03:51 PM (IST)

ਵੱਡੀ ਵਾਰਦਾਤ: ਸਵਾਰੀਆਂ ਨਾਲ ਭਰੀ ਕਲੱਸਟਰ ਬੱਸ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਨਵੀਂ ਦਿੱਲੀ - ਪੂਰਬੀ ਦਿੱਲੀ ਦੇ ਜਗਤਪੁਰੀ ਇਲਾਕੇ 'ਚ ਵੀਰਵਾਰ ਨੂੰ ਸਵਾਰੀਆਂ ਨਾਲ ਭਰੀ ਇਕ ਕਲੱਸਟਰ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੱਸ ਸੜ ਕੇ ਸੁਆਹ ਹੋ ਗਈ। ਇਸ ਵਿੱਚ ਕਰੀਬ 50 ਯਾਤਰੀ ਸਵਾਰ ਸਨ, ਜਿਹਨਾਂ ਨੂੰ ਮੌਕੇ 'ਤੇ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕਲੱਸਟਰ ਬੱਸਾਂ ਦਾ ਸੰਚਾਲਨ ਅਤੇ ਪ੍ਰਬੰਧਨ ਦਿੱਲੀ ਏਕੀਕ੍ਰਿਤ ਮਲਟੀ-ਮੋਡਲ ਟਰਾਂਜ਼ਿਟ ਸਿਸਟਮ ਲਿਮਟਿਡ (ਡੀਆਈਐੱਮਟੀਐੱਸ) ਦੁਆਰਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ

ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬੱਸ ਨਿਰਮਾਤਾ ਤੋਂ ਜਾਂਚ ਕੀਤੀ ਜਾਵੇਗੀ। ਘਟਨਾ ਦੇ ਸਬੰਧ ਵਿਚ ਇਕ ਅਧਿਕਾਰੀ ਨੇ ਦੱਸਿਆ, “ਇਹ ਬੱਸ ਸਾਢੇ ਚਾਰ ਸਾਲ ਪੁਰਾਣੀ ਸੀ। ਨਵੀਂ ਬੱਸ ਨੂੰ ਅੱਗ ਲੱਗਣਾ ਚਿੰਤਾ ਦੀ ਗੱਲ ਹੈ। ਅੱਗ ਪਿਛਲੇ ਪਾਸੇ ਤੋਂ ਸ਼ੁਰੂ ਹੋਈ ਅਤੇ ਡਰਾਈਵਰ ਅਤੇ ਕੰਡਕਟਰ ਵੱਲੋਂ ਬੁਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਫੈਲਦੀ ਰਹੀ।” ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਅਧਿਕਾਰੀ ਅਨੂਪ ਸਿੰਘ ਨੇ ਦੱਸਿਆ ਕਿ ਸਵੇਰੇ 9:40 ਵਜੇ ਫੋਨ ਰਾਹੀਂ ਸੂਚਨਾ ਮਿਲੀ ਅਤੇ ਅੱਗ ਬੁਝਾਉਣ ਲਈ ਤਿੰਨ ਫਾਇਰ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ।

ਇਹ ਵੀ ਪੜ੍ਹੋ ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ

ਸਿੰਘ ਨੇ ਕਿਹਾ ਕਿ ਗੱਡੀ ਦੇ ਏਅਰ ਕੰਡੀਸ਼ਨਿੰਗ ਸਿਸਟਮ 'ਚ 'ਸ਼ਾਰਟ ਸਰਕਟ' ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ। ਪੁਲਸ ਮੁਤਾਬਕ ਬੱਸ ਕੇਂਦਰੀ ਸਕੱਤਰੇਤ ਤੋਂ ਸੀਮਾਪੁਰੀ ਲਈ ਰੂਟ 340 'ਤੇ ਚੱਲ ਰਹੀ ਸੀ। ਚਸ਼ਮਦੀਦ ਸੁਰਿੰਦਰ ਭੋਲਾ ਨੇ ਦੱਸਿਆ ਕਿ ਇਕ ਮੋਟਰਸਾਈਕਲ ਸਵਾਰ ਨੇ ਬੱਸ ਦੇ ਇੰਜਣ 'ਚੋਂ ਧੂੰਆਂ ਨਿਕਲਦਾ ਦੇਖ ਕੇ ਬੱਸ ਡਰਾਈਵਰ ਨੂੰ ਸੂਚਿਤ ਕੀਤਾ, ਜਿਸ ਨੇ ਤੁਰੰਤ ਬੱਸ ਰੋਕ ਕੇ ਸਵਾਰੀਆਂ ਨੂੰ ਉਤਰਨ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕਰੀਬ 50 ਯਾਤਰੀ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਡੀਐੱਫਐੱਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਜਗਤਪੁਰੀ ਟਰੈਫਿਕ ਲਾਈਟ ਨੇੜੇ ਭਾਰੀ ਜਾਮ ਲੱਗ ਗਿਆ, ਜਿਸ ਕਾਰਨ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ।

ਇਹ ਵੀ ਪੜ੍ਹੋ ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼

ਬਾਅਦ ਵਿੱਚ ਟਰੈਫਿਕ ਪੁਲਸ ਨੇ ਆਵਾਜਾਈ ਨੂੰ ਕੰਟਰੋਲ ਕੀਤਾ। ਡੀਟੀਸੀ ਅਤੇ ਕਲੱਸਟਰ ਬੱਸਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਰਾਸ਼ਟਰੀ ਰਾਜਧਾਨੀ ਸਰਕਾਰ ਦੇ ਅੰਕੜਿਆਂ ਅਨੁਸਾਰ, ਪਿਛਲੇ ਅੱਠ ਸਾਲਾਂ ਵਿੱਚ ਦਿੱਲੀ ਵਿੱਚ 30 ਬੱਸਾਂ ਵਿੱਚ ਅੱਗ ਲੱਗ ਚੁੱਕੀ ਹੈ। 2023 ਵਿਚ ਚਾਰ ਬੱਸਾਂ ਨੂੰ ਅੱਗ ਲੱਗੀ ਸੀ। ਪਿਛਲੇ ਸਾਲ ਸਰਕਾਰ ਨੇ ਦਿੱਲੀ ਵਿਧਾਨ ਸਭਾ ਨੂੰ ਸੂਚਿਤ ਕੀਤਾ ਸੀ ਕਿ ਅੱਗ ਲੱਗਣ ਦੀ ਘਟਨਾ ਦੇ ਪਿੱਛੇ ਸ਼ਾਰਟ-ਸਰਕਟ ਸਭ ਤੋਂ ਆਮ ਕਾਰਨ ਹੈ, ਜੋ 12 ਸਾਲ ਪੁਰਾਣੀਆਂ ਬੱਸਾਂ ਵਿਚ ਹੁੰਦਾ ਹੈ। ਟਰਾਂਸਪੋਰਟ ਵਿਭਾਗ ਨੇ ਪਿਛਲੇ ਕੁਝ ਸਾਲਾਂ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਅੱਗ ਲੱਗਣ ਦੇ ਆਮ ਕਾਰਨ ਸ਼ਾਰਟ-ਸਰਕਟ ਅਤੇ ਇੰਜਣ ਦਾ ਜ਼ਿਆਦਾ ਗਰਮ ਹੋਣਾ ਹੈ। ਵਾਹਨ ਚਾਲਕਾਂ ਨੇ ਵੀ ਤਨਕੀਨੀ ਸਮੱਸਿਆ ਨੂੰ ਝੰਡੀ ਦਿੱਤੀ।

ਇਹ ਵੀ ਪੜ੍ਹੋ ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News