ਕਸ਼ਮੀਰ ’ਚ ਬੱਦਲ ਫਟਿਆ, 3 ਦੀ ਮੌਤ

Tuesday, May 10, 2022 - 10:30 AM (IST)

ਕਸ਼ਮੀਰ ’ਚ ਬੱਦਲ ਫਟਿਆ, 3 ਦੀ ਮੌਤ

ਜੰਮੂ/ਗੰਦਰਬਲ/ਬਡਗਾਮ, (ਉਦੇ/ਅਰੀਜ)– ਪੂਰੇ ਜੰਮੂ-ਕਸ਼ਮੀਰ ਵਿਚ ਸੋਮਵਾਰ ਨੂੰ ਦਿਨ ਭਰ ਭਿਆਨਕ ਗਰਮੀ ਝੱਲ ਰਹੇ ਲੋਕਾਂ ਨੂੰ ਸ਼ਾਮ ਨੂੰ ਤੇਜ਼ ਹਨੇਰੀ ਅਤੇ ਮੀਂਹ ਨਾਲ ਰਾਹਤ ਮਿਲੀ ਪਰ ਕਸ਼ਮੀਰ ਦੇ ਬਡਗਾਮ ਵਿਚ ਬੱਦਲ ਫਟਣ ਨਾਲ ਇਕ ਔਰਤ ਅਤੇ ਉਸ ਦੇ 2 ਬੇਟਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਘਟਨਾ ਵਿਚ ਇਕ ਮਹਿਲਾ ਜ਼ਖਮੀ ਹੋ ਗਈ।

ਤੇਜ਼ ਹਨੇਰੀ ਨਾਲ ਕਸ਼ਮੀਰ ਅਤੇ ਜੰਮੂ ਦੇ ਕੁਝ ਹਿੱਸਿਆਂ ਵਿਚ ਦਰੱਖਣ ਡਿੱਗ ਗਏ ਅਤੇ ਮਕਾਨ ਨੁਕਸਾਨੇ ਗਏ। ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋਈ ਅਤੇ ਬਿਜਲੀ ਦੇ ਖੰਭੇ ਉੱਖੜ ਜਾਣ ਨਾਲ ਖੇਤਰਾਂ ਵਿਚ ਬਿਜਲੀ ਪ੍ਰਭਾਵਿਤ ਹੋਈ ਹੈ। ਘਟਨਾ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਬੂਰੀ ਬੇਗਮ (45) ਪਤਨੀ ਮੁਹੰਮਦ ਸਲੀਮ ਮੰਸੂਰੀ ਅਤੇ ਉਨ੍ਹਾਂ ਦੇ 2 ਬੇਟਿਆਂ ਮੁਹੰਮਦ ਰਈਸ ਮੰਸੂਰੀ (21) ਅਤੇ ਕੇਸ ਮੰਸੂਰੀ (17) ਵਜੋਂ ਹੋਈ ਹੈ ਜੋ ਖਵਾਡੇ ਜ਼ਿਲਾ ਬਰੇਲੀ (ਉੱਤਰ ਪ੍ਰਦੇਸ਼) ਦੇ ਵਾਸੀ ਹਨ। ਪਰਿਵਾਰ ਦੇ ਮੈਂਬਰ ਇਲਾਕੇ ਵਿਚ ਇਕ ਇੱਟ ਭੱਠੇ ਵਿਚ ਕੰਮ ਕਰ ਰਹੇ ਸਨ।


author

Rakesh

Content Editor

Related News