ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ
Saturday, Jul 04, 2020 - 06:16 PM (IST)
ਮੁੰਬਈ — ਭਾਰਤ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਕਾਰਨ ਹੁਣ ਕੱਪੜੇ ਮਹਿੰਗੇ ਹੋਣ ਜਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਹੁਣ ਚੀਨ ਤੋਂ ਕੱਪੜੇ ਅਤੇ ਇਸ ਨੂੰ ਬਣਾਉਣ ਵਾਲੀਆਂ ਮਸ਼ੀਨਾਂ ਨਾਲ ਸਬੰਧਤ ਸਮਾਨ ਭਾਰਤ ਨਹੀਂ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਬਟਨ, ਧਾਤੂ ਅਤੇ ਸਿਲਾਈ ਮਸ਼ੀਨਾਂ ਚੀਨ ਤੋਂ ਆਉਂਦੀਆਂ ਹਨ। ਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਸ਼ਾਨਮੁਗਮ ਨੇ ਕਿਹਾ ਕਿ ਭਾਰਤ ਵਿਚ ਕੱਪੜਾ ਬਣਾਉਣ ਦਾ ਸਭ ਤੋਂ ਵੱਡਾ ਕੇਂਦਰ ਤਿਰੂਪੁਰ ਵਿਚ ਹੈ, ਜੋ ਚੀਨ ਤੋਂ ਆਉਣ ਵਾਲੇ ਫਾਸਟਨਰ, ਬਟਨ, ਸਿਲਾਈ ਮਸ਼ੀਨਾਂ, ਸੂਈ ਲੈਪਲ ਪਿੰਨ ਅਤੇ ਟੈਕਸਟਾਈਲ ਸਮੱਗਰੀ ਦਾ 90 ਪ੍ਰਤੀਸ਼ਤ ਤੱਕ ਨਿਰਭਰ ਕਰਦਾ ਹੈ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਭਾਰਤ ਵਿਚ ਟੈਕਸਟਾਈਲ ਉਦਯੋਗ ਦੀ ਸਮੁੱਚੀ ਚੇਨ ਪ੍ਰਭਾਵਿਤ ਹੋਣ ਜਾ ਰਹੀ ਹੈ।
ਚੀਨ ਤੋਂ ਆਉਣ ਵਾਲਾ ਕਈ ਟਨ ਸਮਾਨ ਬੰਦਰਗਾਹ 'ਤੇ ਫਸਿਆ ਹੋਇਆ ਹੈ। ਜਦੋਂ ਤੱਕ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਹੋਰ ਉਦਯੋਗ ਤੋਂ ਪ੍ਰਾਪਤ ਕਰਨ ਦਾ ਪ੍ਰਬੰਧ ਕਰਾਂਗੇ ਉਸ ਸਮੇਂ ਤੱਕ ਉਦਯੋਗ ਨੂੰ ਬਹੁਤ ਨੁਕਸਾਨ ਹੋ ਚੁੱਕਾ ਹੋਵੇਗਾ।
ਦਰਅਸਲ, ਟੈਕਸਟਾਈਲ ਨਾਲ ਸਬੰਧਤ ਇਹ ਸਾਰਾ ਸਾਮਾਨ ਤੁਰਕੀ, ਤਾਈਵਾਨ, ਵੀਅਤਨਾਮ ਅਤੇ ਥਾਈਲੈਂਡ ਤੋਂ ਵੀ ਮਿਲ ਸਕਦਾ ਹੈ। ਹਾਲਾਂਕਿ, ਇਹ ਵੀ ਸੱਚ ਹੈ ਕਿ ਮਸ਼ੀਨਾਂ ਦਾ ਬਹੁਤ ਸਾਰਾ ਜ਼ਰੂਰੀ ਸਾਜ਼ੋ-ਸਮਾਨ ਸਿਰਫ ਚੀਨ ਵਿਚ ਉਪਲਬਧ ਹੈ।
ਬ੍ਰਾਂਡਿੰਗ ਸਮੱਗਰੀ ਲਈ ਵੀ ਚੀਨ 'ਤੇ ਨਿਰਭਰ
ਵਿਦੇਸ਼ੀ ਬ੍ਰਾਂਡਾਂ ਲਈ ਕੱਪੜੇ ਬਣਾਉਣ ਵਾਲੇ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਜ਼ਰੂਰੀ ਅਸੈਸਰੀਜ਼ ਨਾ ਹੋਣ ਕਾਰਨ ਉਨ੍ਹਾਂ ਦੇ ਨਿਰਯਾਤ ਆਰਡਰ 'ਚ ਦੇਰੀ ਹੋ ਰਹੀ ਹੈ। ਇਕ ਇਕਰਾਰਨਾਮਾ ਨਿਰਮਾਤਾ ਨੇ ਕਿਹਾ ਕਿ ਵਿਸ਼ੇਸ਼ ਬਟਨ, ਜ਼ਿਪ ਅਤੇ ਬ੍ਰਾਂਡਿੰਗ ਟੈਗ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਬਹੁਤ ਸਾਰੇ ਅੰਤਰਰਾਸ਼ਟਰੀ ਬ੍ਰਾਂਡ ਟੈਗ ਅਤੇ ਹੋਰ ਬ੍ਰਾਂਡਿੰਗ ਸਮੱਗਰੀ ਵੀ ਚੀਨ ਵਿਚ ਬਣ ਰਹੀਆਂ ਹਨ।
ਇਹ ਵੀ ਪੜ੍ਹੋ- ਚੀਨ ਨੂੰ ਵੱਡਾ ਝਟਕਾ, ਮੈਟਰੋ ਪ੍ਰਾਜੈਕਟ ਲਈ ਚੀਨੀ ਕੰਪਨੀ ਦਾ ਟੈਂਡਰ ਹੋਇਆ ਰੱਦ
ਚੀਨ ਉੱਤੇ ਨਿਰਭਰਤਾ ਕਾਫ਼ੀ ਜਿਆਦਾ ਹੈ
ਚੀਨ ਸਭ ਤੋਂ ਸਸਤਾ ਹੈ। ਇਕ ਛੋਟੀ ਸੂਈ ਤੋਂ ਲੈ ਕੇ ਫੈਬਰਿਕ ਗਲੂ ਤੱਕ ਹਰ ਚੀਜ ਲਈ ਚੀਨ 'ਤੇ ਨਿਰਭਰ ਕਰ ਰਹੇ ਹਾਂ। ਇਹ ਸਮੱਗਰੀ ਭਾਰਤ ਵਿਚ ਵੀ ਬਣਾਈਆਂ ਜਾ ਸਕਦੀਆਂ ਹਨ, ਪਰ ਇਸ ਦੇ ਲਈ ਸਰਕਾਰ ਦੇ ਸਾਥ ਦਾ ਨਾਲ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ- ਹੁਣ ਰੇਲਵੇ ਮਾਰਗਾਂ 'ਤੇ ਜਲਦ ਦੌੜਨਗੀਆਂ ਨਿੱਜੀ ਰੇਲ ਗੱਡੀਆਂ; ਮਿਲਣਗੀਆਂ ਵਿਸ਼ੇਸ਼ ਸਹੂਲਤਾਂ