ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

Sunday, Oct 02, 2022 - 04:14 PM (IST)

ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

ਨਵੀਂ ਦਿੱਲੀ- ਸਵੱਛ ਸਰਵੇਖਣ-2022 ਦੇ ਨਤੀਜਿਆਂ ’ਚ ਇੰਦੌਰ ਨੇ ਲਗਾਤਾਰ 6ਵੀਂ ਵਾਰ ਬਾਜ਼ੀ ਮਾਰੀ ਹੈ। ਇੰਦੌਰ ਸਫਾਈ ਦੇ ਮਾਮਲੇ ’ਚ ਦੇਸ਼ ’ਚ ਫਿਰ ਸਿਰਮੌਰ ਬਣਿਆ ਹੈ। ਦੂਜੇ ਨੰਬਰ ’ਤੇ ਗੁਜਰਾਤ ਦਾ ਸੂਰਤ ਅਤੇ ਤੀਜੇ ਨੰਬਰ ’ਤੇ ਨਵੀਂ ਮੁੰਬਈ ਹੈ। ਭਾਰਤ ਦੀ ਕਲੀਨੈਸਟ ਮੈਗਾ ਸਿਟੀ ਰੂਪ ’ਚ ਗੁਜਰਾਤ ਦੇ ਅਹਿਮਦਾਬਾਦ ਨੇ ਜਗ੍ਹਾ ਬਣਾਈ ਹੈ। ਜ਼ਿਕਰਯੋਗ ਹੈ ਕਿ ਇੰਦੌਰ ਕਚਰੇ ਦੀ ਛਾਂਟੀ ਅਤੇ ਕਚਰੇ ਤੋਂ ਕਮਾਈ ਕਰ ਕੇ ਲਗਾਤਾਰ 6ਵੀਂ ਵਾਰ ਸਫ਼ਾਈ ਦਾ ਸਿਰਮੌਰ ਬਣਿਆ ਹੈ।

ਇਹ ਵੀ ਪੜ੍ਹੋ-  PM ਮੋਦੀ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਕੀਤਾ ਯਾਦ, ਇੰਝ ਦਿੱਤੀ ਸ਼ਰਧਾਂਜਲੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ’ਚ ਦਿੱਲੀ ਦੇ ਤਾਲਕਟੋਰਾ ਸਟੇਡੀਅਮ ’ਚ ਆਯੋਜਿਤ ਸਵੱਛ ਸਰਵੇਖਣ ਐਵਾਰਡ-2022 ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਵੈ-ਸੰਬੰਧੀ ਸਰਵੇਖਣ ਹੈ। ਉਨ੍ਹਾਂ ਦੱਸਿਆ ਕਿ 2016 ’ਚ ਇਸ ਨੂੰ 73 ਸ਼ਹਿਰਾਂ ’ਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ 2022 ’ਚ 4,355 ਸ਼ਹਿਰਾਂ ਨੇ ਇਸ ਸਵੱਛ ਸਰਵੇਖਣ ’ਚ ਹਿੱਸਾ ਲਿਆ ਹੈ।

PunjabKesari

1 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲਾ ਸਥਾਨ ਮਹਾਰਾਸ਼ਟਰ ਦੇ ਪੰਚਗਨੀ ਨੂੰ ਦਿੱਤਾ ਗਿਆ ਹੈ। ਦੂਜਾ ਸਥਾਨ ਛੱਤੀਸਗੜ੍ਹ ਦੇ ਪਾਟਨ ਨੂੰ ਮਿਲਿਆ ਹੈ, ਜਦਕਿ ਮਹਾਰਾਸ਼ਟਰ ਦਾ ਕਰਾਡ ਸ਼ਹਿਰ ਤੀਜੇ ਸਥਾਨ ’ਤੇ ਆਇਆ ਹੈ। ਰਾਜਸਥਾਨ-ਮਹਾਰਾਸ਼ਟਰ ਨੂੰ ਪਛਾੜ ਕੇ ਮੱਧ ਪ੍ਰਦੇਸ਼ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣ ਗਿਆ ਹੈ। 100 ਤੋਂ ਵੱਧ ਸ਼ਹਿਰਾਂ ਵਾਲੇ ਸੂਬੇ ’ਚ ਮੱਧ ਪ੍ਰਦੇਸ਼ ਨੰਬਰ-1 ’ਤੇ ਆਇਆ। ਭੋਪਾਲ ਨੂੰ 1 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ’ਚ 6ਵਾਂ ਸਥਾਨ ਮਿਲਿਆ ਹੈ।

ਇਹ ਵੀ ਪੜ੍ਹੋ- ਗੁਜਰਾਤ ’ਚ ਭੀੜ ਦਰਮਿਆਨ CM ਕੇਜਰੀਵਾਲ ’ਤੇ ਹਮਲਾ, ਸੁੱਟੀ ਗਈ ਪਾਣੀ ਦੀ ਬੋਤਲ

 

PunjabKesari

ਪ੍ਰੋਗਰਾਮ ਦੌਰਾਨ ਸੂਬੇ ਦੀਆਂ 11 ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਨੂੰ ਲੈ ਕੇ ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਲੀ ’ਚ ਬੀਤੇ ਦਿਨ ਸਵੱਛਤਾ ਲੀਗ, ਖਜੂਰਾਹੋ ਅਤੇ ਉਜੈਨ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ, ਇੰਦੌਰ, ਬੜੌਨੀ, ਭੋਪਾਲ, ਛਿੰਦਵਾੜਾ, ਖੁਰਾਈ, ਮਹੂ ਕੈਂਟ, ਮੁੰਗਾਵਲੀ, ਓਬੈਦੁੱਲਾਗੰਜ, ਪੇਟਲਾਵਡ, ਫੂਫਕਲਾ ਅਤੇ ਉਜੈਨ ਨੂੰ ਵੀ ਨਾਗਰਿਕਾਂ ਦੀ ਸੰਤੁਸ਼ਟੀ ਨਾਲ ਦੂਜੀ ਸ਼੍ਰੇਣੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਾ ਕਮਾਲ ਦਾ ‘ਗਰਬਾ ਡਾਂਸ’, ਵੇਖੋ ਵੀਡੀਓ


author

Tanu

Content Editor

Related News