'ਭੋਲੇ ਬਾਬਾ' ਨੂੰ ਕਲੀਨ ਚਿੱਟ, ਭਾਜੜ 'ਚ 121 ਲੋਕਾਂ ਦੀ ਹੋਈ ਸੀ ਦਰਦਨਾਕ ਮੌਤ

Friday, Feb 21, 2025 - 10:41 AM (IST)

'ਭੋਲੇ ਬਾਬਾ' ਨੂੰ ਕਲੀਨ ਚਿੱਟ, ਭਾਜੜ 'ਚ 121 ਲੋਕਾਂ ਦੀ ਹੋਈ ਸੀ ਦਰਦਨਾਕ ਮੌਤ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ 2 ਜੁਲਾਈ 2024 ਨੂੰ ਮਚੀ ਭਾਜੜ ਦੀ ਨਿਆਂਇਕ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਹਾਦਸੇ 'ਚ 121 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਨਿਆਂਇਕ ਜਾਂਚ ਕਮਿਸ਼ਨ ਦੀ ਰਿਪੋਰਟ ਕੈਬਨਿਟ ਵਿਚ ਪੇਸ਼ ਕੀਤੀ ਗਈ, ਜਿਸ ਨੂੰ ਸਦਨ 'ਚ ਰੱਖਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਰਿਪੋਰਟ 'ਚ ਭਾਜੜ ਲਈ ਪ੍ਰਬੰਧਕਾਂ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਦਕਿ ਪ੍ਰਸ਼ਾਸਨ ਤੇ ਪੁਲਸ ਦੀ ਲਾਪ੍ਰਵਾਹੀ ਨੂੰ ਵੀ ਗੰਭੀਰ ਕੁਤਾਹੀ ਮੰਨਿਆ ਗਿਆ ਹੈ।

ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤਿਆਂ 'ਚ ਇਸ ਦਿਨ ਆਉਣਗੇ 2500 ਰੁਪਏ

ਭੋਲੇ ਬਾਬਾ ਨੂੰ ਕਲੀਨ ਚਿੱਟ

ਰਿਪੋਰਟ ਮੁਤਾਬਕ ਜਿਸ ਸਤਿਸੰਗ 'ਚ ਭਾਜੜ ਮਚੀ ਸੀ, ਉਸ ਦੇ ਪ੍ਰਬੰਧਕਾਂ ਨੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ। ਉਂਝ SIT ਵਾਂਗ ਨਿਆਂਇਕ ਕਮਿਸ਼ਨ ਨੇ ਵੀ ਸਤਿਸੰਗ ਕਥਾਵਾਚਕ ‘ਭੋਲੇ ਬਾਬਾ’ ਨੂੰ ਇਸ ਹਾਦਸੇ ਤੋਂ ਵੱਖ ਮੰਨਦਿਆਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜਾਂਚ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਭਾਜੜ 'ਚ ਬਾਬੇ ਦੀ ਕੋਈ ਭੂਮਿਕਾ ਨਹੀਂ ਸੀ ਪਰ ਹਫੜਾ-ਦਫੜੀ ਅਤੇ ਮਾੜੇ ਪ੍ਰਬੰਧ ਨੇ ਘਟਨਾ ਨੂੰ ਅੰਜਾਮ ਦਿੱਤਾ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪੁਲਸ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਹੀਂ ਨਿਭਾਇਆ। ਭੀੜ ਪ੍ਰਬੰਧਨ ਲਈ ਉਚਿਤ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਅਚਾਨਕ ਭਾਜੜ ਮਚ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਦੱਬੇ ਗਏ ਅਤੇ ਆਪਣੀ ਜਾਨ ਗੁਆ ​​ਬੈਠੇ। ਰਿਪੋਰਟ ਮੁਤਾਬਕ ਜੇਕਰ ਪੁਲਸ ਅਤੇ ਪ੍ਰਸ਼ਾਸਨ ਚੌਕਸ ਰਹਿੰਦਾ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਂਦੇ ਤਾਂ ਇਸ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ-  ਕੌਣ ਹਨ ਦਿੱਲੀ ਦੀ CM ਰੇਖਾ ਗੁਪਤਾ ਦੇ ਪਤੀ ਮਨੀਸ਼, ਜਾਣੋ ਕੀ ਕਰਦੇ ਨੇ ਕਾਰੋਬਾਰ

ਕਿਵੇਂ ਮਚੀ ਸੀ ਭਾਜੜ?

2 ਜੁਲਾਈ, 2024 ਨੂੰ ਹਾਥਰਸ ਦੇ ਸਿਕੰਦਰਾਓ ਇਲਾਕੇ ਦੇ ਫੁਲਰਾਈ ਪਿੰਡ ਵਿਚ ਭੋਲੇ ਬਾਬਾ ਉਰਫ਼ ਨਾਰਾਇਣ ਸਰਕਾਰ ਹਰੀ ਦੇ ਸਤਿਸੰਗ ਤੋਂ ਬਾਅਦ ਭਾਜੜ ਵਿਚ 121 ਲੋਕਾਂ ਦੀ ਮੌਤ ਹੋ ਗਈ। ਇਸ ਸਤਿਸੰਗ ਵਿਚ ਹਜ਼ਾਰਾਂ ਲੋਕ ਪਹੁੰਚੇ ਸਨ। ਬਹੁਤ ਜ਼ਿਆਦਾ ਗਰਮੀ ਅਤੇ ਹੂੰਮਸ ਕਾਰਨ ਸਤਿਸੰਗ ਵਿਚ ਭਾਜੜ ਮਚ ਗਈ।

ਇਹ ਵੀ ਪੜ੍ਹੋ-  ਬਦਲਿਆ ਮੌਸਮ ਦਾ ਮਿਜਾਜ਼, IMD ਵਲੋਂ ਗੜੇਮਾਰੀ ਅਤੇ ਮੀਂਹ ਦਾ ਅਲਰਟ

ਕਿਸਮਤ ਨੂੰ ਕੌਣ ਟਾਲ ਸਕਦਾ ਹੈ…’ਭੋਲੇ ਬਾਬਾ’ ਨੇ ਕਿਹਾ ਸੀ

ਭਾਜੜ 'ਚ 121 ਲੋਕਾਂ ਦੀ ਮੌਤ ਤੋਂ ਬਾਅਦ ਨਾਰਾਇਣ ਸਾਕਰ ਹਰੀ ਉਰਫ਼ ‘ਭੋਲੇ ਬਾਬਾ’ ਨੇ ਕਿਹਾ ਸੀ ਕਿ ਕਿਸਮਤ ਨੂੰ ਕੌਣ ਟਾਲ ਸਕਦਾ ਹੈ, ਜੋ ਆਇਆ ਹੈ ਉਸ ਨੂੰ ਇਕ ਦਿਨ ਜਾਣਾ ਹੀ ਪਵੇਗਾ। ਯੋਗੀ ਸਰਕਾਰ ਨੇ ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (SIT) ਅਤੇ ਇਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਸੀ। ਭਾਜੜ ਮਾਮਲੇ ਵਿਚ ਦਰਜ ਮਾਮਲੇ 'ਚ ਬਾਬਾ ਦਾ ਨਾਮ ਮੁਲਜ਼ਮ ਵਜੋਂ ਸ਼ਾਮਲ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News