ਹੁਣ 2 ਵਾਰ ਹੋਵੇਗੀ 10ਵੀਂ ਜਮਾਤ ਦੀ ਪ੍ਰੀਖਿਆ!

Wednesday, Feb 26, 2025 - 11:29 AM (IST)

ਹੁਣ 2 ਵਾਰ ਹੋਵੇਗੀ 10ਵੀਂ ਜਮਾਤ ਦੀ ਪ੍ਰੀਖਿਆ!

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਹੁਣ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 2 ਵਾਰ ਕਰਵਾਏਗਾ। 2025-26 ਸੈਸ਼ਨ 'ਚ, 10ਵੀਂ ਬੋਰਡ ਦੀ ਪ੍ਰੀਖਿਆ ਦੋ ਵਾਰ ਹੋਵੇਗੀ। ਇਹ ਪ੍ਰੀਖਿਆਵਾਂ ਸਿਰਫ਼ ਪੂਰੇ ਸਿਲੇਬਸ 'ਤੇ ਅਧਾਰਤ ਹੋਣਗੀਆਂ। ਸੀਬੀਐੱਸਈ ਨੇ ਇਸ ਸਬੰਧੀ ਲੋਕਾਂ ਤੋਂ 9 ਮਾਰਚ ਤੱਕ ਸੁਝਾਅ ਮੰਗੇ ਹਨ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ, ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ 'ਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦਾ ਦੂਜਾ ਮੌਕਾ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਪ੍ਰੈਕਟੀਕਲ ਪ੍ਰੀਖਿਆ ਜਾਂ ਅੰਦਰੂਨੀ ਮੁਲਾਂਕਣ ਸਿਰਫ਼ ਇਕ ਵਾਰ ਹੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ

ਦੋਵਾਂ ਪ੍ਰੀਖਿਆਵਾਂ ਲਈ ਇਕ ਹੀ ਕੇਂਦਰ ਅਲਾਟ ਕੀਤਾ ਜਾਵੇਗਾ, ਜਦੋਂ ਕਿ ਪ੍ਰੀਖਿਆ ਫੀਸ ਵਧਾਈ ਜਾਵੇਗੀ। ਪਹਿਲੀ ਬੋਰਡ ਪ੍ਰੀਖਿਆ 2026 'ਚ 17 ਫਰਵਰੀ ਤੋਂ 6 ਮਾਰਚ ਤੱਕ ਹੋਵੇਗੀ। ਦੂਜੀ ਪ੍ਰੀਖਿਆ 5 ਮਈ ਤੋਂ 20 ਮਈ ਦੇ ਵਿਚਕਾਰ ਹੋ ਸਕਦੀ ਹੈ। ਸੀਬੀਐੱਸਈ ਨੇ 2026 ਤੋਂ ਸਾਲ 'ਚ ਦੋ ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਡਰਾਫਟ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News