ਬਰਾਤ ਦੌਰਾਨ ਰੰਗ ''ਚ ਪਿਆ ਭੰਗ, ਔਰਤਾਂ ਦੀ ਵੀਡੀਓ ਬਣਾਉਣ ਨੂੰ ਲੈ ਕੇ ਦੋ ਪੱਖਾਂ ''ਚ ਹੋਈ ਝੜਪ

Thursday, Aug 29, 2024 - 05:28 PM (IST)

ਬਰਾਤ ਦੌਰਾਨ ਰੰਗ ''ਚ ਪਿਆ ਭੰਗ, ਔਰਤਾਂ ਦੀ ਵੀਡੀਓ ਬਣਾਉਣ ਨੂੰ ਲੈ ਕੇ ਦੋ ਪੱਖਾਂ ''ਚ ਹੋਈ ਝੜਪ

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣੇ ਅਧੀਨ ਇਕ ਪਿੰਡ 'ਚ ਆਈ ਬਰਾਤ 'ਚ ਰੰਗ 'ਚ ਭੰਗ ਪੈ ਗਿਆ। ਦਰਅਸਲ ਬਰਾਤ 'ਚ ਸ਼ਾਮਲ ਕੁਝ ਨੌਜਵਾਨਾਂ ਵਲੋਂ ਛੱਤ 'ਤੇ ਬੈਠੀਆਂ ਔਰਤਾਂ ਦੇ ਵੀਡੀਓ ਬਣਾ ਲਏ ਗਏ, ਜਿਸ ਨੂੰ ਲੈ ਕੇ ਦੋ ਪੱਖਾਂ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਪੁਲਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਸ ਮੁਤਾਬਕ ਰੂਸਤਮ ਪਿੰਡ 'ਚ ਬੁੱਧਵਾਰ ਸ਼ਾਮ ਬਰਾਤ ਆਈ ਸੀ ਅਤੇ ਲਾੜੇ ਪੱਖ ਦੇ ਕੁਝ ਲੋਕਾਂ ਵਲੋਂ ਛੱਤ 'ਤੇ ਬੈਠੀਆਂ ਔਰਤਾਂ ਦਾ ਵੀਡੀਓ ਬਣਾਏ ਜਾਣ 'ਤੇ ਲਾੜੀ ਪੱਖ ਨੇ ਵਿਰੋਧ ਕੀਤਾ। ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਕੁੱਟਮਾਰ ਹੋਈ। ਪੁਲਸ ਸੁਪਰਡੈਂਟ ਸਾਗਰ ਜੈਨ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਪੁਲਸ ਦੀ ਇਕ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋਹਾਂ ਪੱਖਾਂ ਦੇ ਦੋ-ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News