ਝਾਰਖੰਡ ਦੇ ਰਾਂਚੀ ''ਚ ਮੂਰਤੀ ਵਿਸਰਜਨ ਦੌਰਾਨ 2 ਧਿਰਾਂ ''ਚ ਹੋਈ ਝੜਪ, ਇਲਾਕੇ ''ਚ ਲਗਾਈ ਗਈ ਧਾਰਾ 144
Saturday, Feb 17, 2024 - 05:39 AM (IST)
ਨੈਸ਼ਨਲ ਡੈਸਕ- ਝਾਰਖੰਡ ਦੇ ਰਾਂਚੀ ਜ਼ਿਲ੍ਹੇ 'ਚ ਮਾਤਾ ਸਰਸਵਤੀ ਦੀ ਮੂਰਤੀ ਵਿਸਰਜਨ ਸਮਾਗਮ ਦੌਰਾਨ 2 ਧਿਰਾਂ 'ਚ ਝੜਪ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਝਗੜੇ ਕਾਰਨ ਰਾਂਚੀ ਦੇ ਨਾਗਰੀ ਇਲਾਕੇ 'ਚ ਪੁਲਸ ਨੇ ਧਾਰਾ 144 ਲਗਾ ਦਿੱਤੀ ਹੈ। ਰਾਂਚੀ ਪੁਲਸ ਅਧਿਕਾਰੀਆਂ ਮੁਤਾਬਕ ਇਲਾਕੇ 'ਚ ਸਥਿਤੀ ਹੁਣ ਕਾਬੂ 'ਚ ਹੈ।
ਇਸ ਤੋਂ ਪਹਿਲਾਂ ਬਿਹਾਰ ਦੇ ਦਰਬੰਗਾ 'ਚ ਵੀ ਮਾਤਾ ਸਰਸਵਤੀ ਦੇ ਮੂਰਤੀ ਵਿਸਰਜਨ ਦੌਰਾਨ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਹੋਈ ਸੀ। ਇਸ ਦੌਰਾਨ ਦਰਬੰਗਾ ਦੇ ਜ਼ਿਲ੍ਹਾ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਹੌਲ ਸ਼ਾਂਤ ਕੀਤਾ ਸੀ। ਹਾਲਾਂਕਿ ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਨੂੰ ਬਣਾਇਆ ਜਾਵੇਗਾ 'ਭਿਖਾਰੀ ਮੁਕਤ', ਬੱਚਿਆਂ ਨੂੰ ਭੇਜਿਆ ਜਾਵੇਗਾ ਸਕੂਲ ਤੇ ਔਰਤਾਂ ਨੂੰ ਮਿਲੇਗਾ ਰੁਜ਼ਗਾਰ
ਇਸ ਬਾਰੇ ਦਰਬੰਗਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਰੌਸ਼ਨ ਨੇ ਦੱਸਿਆ ਕਿ ਮੂਰਤੀ ਵਿਸਰਜਨ ਦੌਰਾਨ ਦੋ ਧਿਰਾਂ 'ਚ ਝਗੜਾ ਹੋ ਗਿਆ ਸੀ, ਜਿਸ ਕਾਰਨ ਸਥਿਤੀ ਖ਼ਰਾਬ ਹੋ ਗਈ ਸੀ ਤੇ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਪੱਥਰਬਾਜ਼ੀ ਕੀਤੀ ਸੀ। ਪਰ ਹੁਣ ਸਥਿਤੀ ਕਾਬੂ 'ਚ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ 'ਚ ਸ਼ਾਮਲ 2 ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e