ਅਸਮ NRC ਨੂੰ ਲੈ ਕੇ ਮੀਡੀਆ ''ਤੇ ਵਰ੍ਹੇ CJI, ਕਿਹਾ- ਗਲਤ ਰਿਪੋਰਟਿੰਗ ਨਾਲ ਵਿਗੜੇ ਹਾਲਾਤ

11/03/2019 9:34:05 PM

ਨਵੀਂ ਦਿੱਲੀ — ਦੇਸ਼ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਅਸਮ ਐਨ.ਆਰ.ਸੀ. ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਗੈਰ-ਪ੍ਰਵਾਸੀਆਂ ਜਾਂ ਘੁਪੈਠੀਆਂ ਦੀ ਗਿਣਤੀ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਸੀ। ਅਸਮ ਐੱਨ.ਆਰ.ਸੀ. ਨੇ ਇਹੀ ਕੀਤਾ। ਐੱਨ.ਆਰ.ਸੀ. ਮੌਜੂਦਾ ਸਮੇਂ ਦਾ ਦਸਤਾਵੇਜ ਨਹੀਂ ਹੈ ਸਗੋਂ ਭਵਿੱਖ 'ਤੇ ਆਧਾਰਿਤ ਦਸਤਾਵੇਜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਸਤਾਵੇਜ ਦੇ ਜ਼ਰੀਏ ਭਵਿੱਖ 'ਚ ਹੋਣ ਵਾਲੇ ਦਾਅਵਿਆਂ 'ਤੇ ਫੈਸਲੇ ਲੈ ਸਕਦੇ ਹਾਂ। ਪ੍ਰਧਾਨ ਜੱਜ, ਮ੍ਰਿਣਾਲ ਤਾਲੁਕਦਾਰ ਦੀ ਕਿਤਾਬ 'ਪੋਸਟ ਕਾਲੋਨੀਅਲ ਅਸਮ' ਦੀ ਘੁੰਡ ਚੁਕਾਈ 'ਤੇ ਹੋਲ ਰਹੇ ਸੀ।
ਜੱਜ ਗੋਗੋਈ ਨੇ ਕਿਹਾ,'19 ਲੱਖ ਜਾਂ 40 ਲੱਖ ਕੋਈ ਮੁੱਦਾ ਨਹੀਂ ਹੈ ਸਗੋਂ ਇਹ ਭਵਿੱਖ ਲਈ ਆਧਾਰ ਦਸਤਾਵੇਜ ਹੈ। ਭਵਿੱਖ ਦੇ ਦਾਅਵਿਆਂ ਨੂੰ ਨਿਰਧਾਰਿਤ ਕਰਨ ਲਈ ਇਸ ਦਸਤਾਵੇਜ ਦਾ ਜ਼ਿਕਰ ਕਰ ਸਕਦੇ ਹਾਂ। ਮੇਰੀ ਰਾਏ 'ਚ ਐੱਨ.ਆਰ.ਸੀ. ਦਾ ਅਸਲ ਮਹੱਤਵ ਆਪਸੀ ਸਾਂਤੀਪੂਰਨ ਸਹਿ-ਮੌਜੂਦਗੀ 'ਚ ਹੈ।'
ਉਨ੍ਹਾਂ ਨੇ ਐੱਨ.ਆਰ.ਸੀ. ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਵੱਲੋਂ ਫੈਲਾਈ ਜਾ ਰਹੀ ਗਲਤ ਗੱਲਾਂ 'ਤੇ ਵੀ ਕਿਹਾ। ਜੱਜ ਗੋਗੋਈ ਨੇ ਕਿਹਾ ਕਿ ਐੱਨ.ਆਰ.ਸੀ. 'ਤੇ ਰਾਸ਼ਟਰੀ ਗੱਲਬਾਤ ਦੌਰਾਨ ਟਿੱਪਣੀ ਕਰਨ ਵਾਲਿਆਂ ਨੇ ਇਕ ਗਲਤ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਐੱਨ.ਆਰ.ਸੀ. 'ਤੇ ਇਤਰਾਜ਼ ਜ਼ਾਹਿਰ ਕਰਨ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲਿਆਂ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ, 'ਸੋਸ਼ਲ ਮੀਡੀਆ ਅਤੇ ਇਸ ਦੇ ਟੂਲ ਦਾ ਇਸਤੇਮਾਲ ਬਹੁਤ ਸਾਰੇ ਟਿੱਪਣੀ ਕਰਨ ਵਾਲਿਆਂ ਵੱਲੋਂ ਇਸ ਮੁੱਦੇ 'ਤੇ ਦੋਹਰੀ ਗੱਲ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਇਕ ਲੋਕ ਤਾਂਤਰਿਕ ਸੰਸਥਾਨ 'ਤੇ ਗਲਤ ਭਾਵਨਾ ਤੋਂ ਪ੍ਰੇਰਿਤ ਹੋ ਕੇ ਇਤਰਾਜ਼ ਜ਼ਾਹਿਰ ਕਰਨਾ ਸ਼ੁਰੂ ਕੀਤਾ ਹੈ।'


Inder Prajapati

Content Editor

Related News