CJI ਚੰਦਰਚੂੜ ਨੇ ਤਿਰੂਚਨੂਰ ਮੰਦਰ ''ਚ ਕੀਤੀ ਪੂਜਾ
Sunday, Sep 29, 2024 - 03:27 AM (IST)
ਤਿਰੁਪਤੀ — ਸੁਪਰੀਮ ਕੋਰਟ ਦੇ ਚੀਫ ਜਸਟਿਸ (ਸੀ.ਜੇ.ਆਈ.) ਡਾਕਟਰ ਡੀ.ਵਾਈ. ਚੰਦਰਚੂੜ ਨੇ ਸ਼ਨੀਵਾਰ ਨੂੰ ਇੱਥੇ ਤਿਰੂਚਨੂਰ ਸਥਿਤ ਪਦਮਾਵਤੀ ਅੰਮਾਵਰੂ ਮੰਦਰ 'ਚ ਪੂਜਾ ਕੀਤੀ। ਮੰਦਰ ਪਹੁੰਚਣ 'ਤੇ, ਜਸਟਿਸ ਚੰਦਰਚੂੜ ਦਾ ਤਿਰੁਮਾਲਾ ਤਿਰੂਪਤੀ ਦੇਵਸਥਾਨਮਸ (ਟੀਟੀਡੀ) ਦੇ ਕਾਰਜਕਾਰੀ ਅਧਿਕਾਰੀ ਜੇ ਸ਼ਿਆਮਲਾ ਰਾਓ ਅਤੇ ਮੰਦਰ ਦੇ ਪੁਜਾਰੀਆਂ ਨੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ। ਅੰਮਾਵਰੂ ਦੇ ਦਰਸ਼ਨ ਤੋਂ ਬਾਅਦ, ਵੈਦਿਕ ਪੰਡਿਤਾਂ ਨੇ ਸੀ.ਜੇ.ਆਈ. ਨੂੰ ਵੇਦਸ਼ੀਰਵਚਨਮ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਤੀਰਥ ਪ੍ਰਸਾਦਮ ਵੰਡਿਆ ਗਿਆ। ਇਸ ਪ੍ਰੋਗਰਾਮ ਵਿੱਚ ਜੇ.ਈ.ਓ. ਵੀਰਬ੍ਰਹਮ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ।