UNSC ''ਚ ਬੋਲਿਆ ਭਾਰਤ, ਇਜ਼ਰਾਈਲ-ਫਲਸਤੀਨ ਸੰਘਰਸ਼ ''ਚ ਨਾਗਰਿਕਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ

Wednesday, Oct 25, 2023 - 01:57 PM (IST)

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੇ ਇਜ਼ਰਾਈਲ-ਹਮਾਸ ਦੇ ਚੱਲ ਰਹੇ ਸੰਘਰਸ਼ ਵਿਚ ਵੱਡੇ ਪੱਧਰ 'ਤੇ ਆਮ ਨਾਗਰਿਕਾਂ ਦੀ ਮੌਤ ਅਤੇ ਵਿਗੜਦੀ ਸੁਰੱਖਿਆ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਲਈ ਜ਼ਰੂਰੀ ਹਾਲਾਤ ਬਣਾਉਣ ਅਤੇ ਤਣਾਅ ਘਟਾਉਣ ਲਈ ਸਿੱਧੀ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਉਪ ਪ੍ਰਤੀਨਿਧੀ ਆਰ ਰਵਿੰਦਰ ਨੇ ਮੰਗਲਵਾਰ ਨੂੰ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ: ਭਾਰਤ ਮਗਰੋਂ ਹੁਣ ਚੀਨ ਨਾਲ ਉਲਝਿਆ ਕੈਨੇਡਾ, ਚੀਨ ਨੇ ਰੱਜ ਕੇ ਕੀਤੀ ਝਾੜ-ਝੰਬ

ਰਵਿੰਦਰ ਨੇ ਕਿਹਾ, “ਭਾਰਤ ਵਿਗੜਦੀ ਸੁਰੱਖਿਆ ਸਥਿਤੀ ਅਤੇ ਸੰਘਰਸ਼ ਵਿੱਚ ਵੱਡੇ ਪੱਧਰ ‘ਤੇ ਆਮ ਨਾਗਰਿਕਾਂ ਦੀ ਮੌਤ ਤੋਂ ਬਹੁਤ ਚਿੰਤਤ ਹੈ। ਵਧਦਾ ਮਨੁੱਖੀ ਸੰਕਟ ਵੀ ਓਨਾ ਹੀ ਚਿੰਤਾਜਨਕ ਹੈ।'' ਉਨ੍ਹਾਂ ਕਿਹਾ ਕਿ ਖੇਤਰ ਵਿੱਚ ਵਧਦੀ ਦੁਸ਼ਮਣੀ ਨੇ ਨਾ ਸਿਰਫ਼ ਗੰਭੀਰ ਮਨੁੱਖੀ ਸਥਿਤੀ ਨੂੰ ਹੋਰ ਵਿਗੜਿਆ ਹੈ, ਸਗੋਂ ਜੰਗਬੰਦੀ ਦੇ ਨਾਜ਼ੁਕ ਸੁਭਾਅ ਨੂੰ ਇੱਕ ਵਾਰ ਫਿਰ ਰੇਖਾਂਕਿਤ ਕੀਤਾ ਹੈ। ਰਵਿੰਦਰ ਨੇ ਕਿਹਾ, “ਮੌਜੂਦਾ ਸੰਘਰਸ਼ ਵਿੱਚ ਆਮ ਨਾਗਰਿਕਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਾਰੀਆਂ ਧਿਰਾਂ ਨੂੰ ਨਾਗਰਿਕਾਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਮੌਜੂਦਾ ਮਨੁੱਖੀ ਸੰਕਟ ਨਾਲ ਨਜਿੱਠਣ ਦੀ ਲੋੜ ਹੈ।'

ਇਹ ਵੀ ਪੜ੍ਹੋ: ਗੋਲੀਬਾਰੀ ਨਾਲ ਦਹਿਲਿਆ ਕੈਨੇਡਾ, 3 ਬੱਚਿਆਂ ਸਮੇਤ 5 ਹਲਾਕ

ਭਾਰਤ ਨੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਲਈ ਜ਼ਰੂਰੀ ਹਾਲਾਤ ਬਣਾਉਣ, ਤਣਾਅ ਘਟਾਉਣ ਅਤੇ ਹਿੰਸਾ ਤੋਂ ਬਚਣ ਸਮੇਤ ਸਿੱਧੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਦੀ ਅਪੀਲ ਕੀਤੀ। ਰਵਿੰਦਰ ਨੇ ਕਿਹਾ, “ਮੌਜੂਦਾ ਤਣਾਅ ਨੇ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸਿੱਧੀ ਅਤੇ ਭਰੋਸੇਯੋਗ ਗੱਲਬਾਤ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ। ਇਨ੍ਹਾਂ ਵਾਰਤਾਲਾਪਾਂ ਨੂੰ ਮੁੜ ਸ਼ੁਰੂ ਕਰਨ ਲਈ ਅਨੁਕੂਲ ਹਾਲਾਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।'

ਇਹ ਵੀ ਪੜ੍ਹੋ: ਗਾਜ਼ਾ 'ਚ 24 ਘੰਟਿਆਂ 'ਚ ਮਾਰੇ ਗਏ 700 ਲੋਕ, ਕੈਨੇਡਾ, US ਤੇ UN ਨੇ ਜੰਗ 'ਚ 'ਮਨੁੱਖੀ ਵਿਰਾਮ' ਦੀ ਕੀਤੀ ਅਪੀਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News