ਬਿਹਾਰ ਲਈ ਖੁਸ਼ਖਬਰੀ, ਦਰਭੰਗਾ ਏਅਰਪੋਰਟ ਤੋਂ ਛੇਤੀ ਸ਼ੁਰੂ ਹੋਵੇਗੀ ਹਵਾਈ ਸੇਵਾ

Wednesday, Sep 09, 2020 - 02:05 AM (IST)

ਬਿਹਾਰ ਲਈ ਖੁਸ਼ਖਬਰੀ, ਦਰਭੰਗਾ ਏਅਰਪੋਰਟ ਤੋਂ ਛੇਤੀ ਸ਼ੁਰੂ ਹੋਵੇਗੀ ਹਵਾਈ ਸੇਵਾ

ਪਟਨਾ - ਕੋਰੋਨਾ ਆਫਤ ਵਿਚਾਲੇ ਬਿਹਾਰ ਲਈ ਖੁਸ਼ਖਬਰੀ ਹੈ। ਦਰਭੰਗਾ ਏਅਰਪੋਰਟ ਤੋਂ ਛੇਤੀ ਹੀ ਹਵਾਈ ਸੇਵਾ ਸ਼ੁਰੂ ਹੋ ਸਕਦੀ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਦਰਭੰਗਾ ਏਅਰਪੋਰਟ ਤੋਂ ਛੇਤੀ ਹੀ ਉਡਾਣਾਂ ਸ਼ੁਰੂ ਹੋਣਗੀਆਂ। ਦਰਭੰਗਾ ਏਅਰਪੋਰਟ ਤੋਂ ਰੀਜ਼ਨਲ ਕਨੈਕਟਿਵਿਟੀ ਸਕੀਮ ਦੇ ਤਹਿਤ ਛੇਤੀ ਜਹਾਜ਼ਾਂ ਦੀ ਉਡਾਣ ਸ਼ੁਰੂ ਹੋਵੇਗੀ।

ਹਵਾਬਾਜ਼ੀ ਮੰਤਰਾਲਾ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਜਲਦ ਹੀ ਦਰਭੰਗਾ ਏਅਰਪੋਰਟ ਤੋਂ ਦੇਸ਼ ਦੇ ਦੂਜੇ ਹਵਾਈ ਅੱਡਿਆਂ ਤੱਕ ਹਵਾਈ ਸੰਪਰਕ ਉਪਲੱਬਧ ਕਰਵਾਇਆ ਜਾਵੇਗਾ। ਇੰਡੀਆ ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਦਰਭੰਗਾ ਏਅਰਪੋਰਟ 'ਤੇ 92 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਐਨਕਲੇਵ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੱਕ ਅਜਿਹੀ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿੱਥੇ ਕਾਰ ਪਾਰਕਿੰਗ ਦੀ ਵਿਵਸਥਾ ਹੋਵੇਗੀ।

ਭਾਰਤੀ ਹਵਾਈ ਫੌਜ ਨਾਲ ਸਬੰਧਿਤ ਦਰਭੰਗਾ ਏਅਰਪੋਰਟ 'ਤੇ 9000 ਫੁੱਟ ਦਾ ਰਨਵੇ ਹੈ। ਉਡਾਣ ਯੋਜਨਾ ਦੇ ਤਹਿਤ ਸਪਾਈਸਜੈੱਟ ਦੇ ਜਹਾਜ਼ ਇੱਥੋਂ ਉਡਾਣ ਭਰਨਗੇ। ਸਪਾਈਸਜੈੱਟ ਦੇ ਜਹਾਜ਼ ਦਿੱਲੀ ਤੋਂ ਦਰਭੰਗਾ ਵਿਚਾਲੇ ਉਡਾਣ ਭਰਨਗੇ।


author

Inder Prajapati

Content Editor

Related News