ਨਾਗਰਿਕਤਾ ਸੋਧ ਬਿੱਲ ਨਾਲ ਆਸਾਮ ''ਤੇ ਨਹੀਂ ਪਵੇਗਾ ਅਸਰ : ਰਾਜਨਾਥ ਸਿੰਘ

Tuesday, Jan 08, 2019 - 03:23 PM (IST)

ਨਵੀਂ ਦਿੱਲੀ— ਨਾਗਰਿਕਤਾ ਸੋਧ ਬਿੱਲ 'ਤੇ ਸਦਨ 'ਚ ਕਾਂਗਰਸ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਫੈਸਲੇ 'ਤੇ ਸਵਾਲ ਚੁੱਕੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ ਜਵਾਬ ਦਿੰਦੇ ਹੋਏ ਕਿਹਾ,''ਇਸ ਬਿੱਲ ਤੋਂ ਆਸਾਮ 'ਚ ਐੱਨ.ਆਰ.ਸੀ. 'ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਪਵੇਗਾ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਆਸਾਮ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਹ ਬਿੱਲ ਆਸਾਮ ਵਿਸ਼ੇਸ਼ ਨਹੀਂ ਹੈ। ਬਿੱਲ ਪੱਛਮੀ ਹਿੱਸੇ 'ਚ ਆ ਕੇ ਰਹਿਣ ਵਾਲੇ ਸ਼ਰਨਾਰਥੀਆਂ ਲਈ ਹੈ। ਬਿੱਲ ਦੇ ਵਿਰੋਧ 'ਚ ਸ਼ਿਵ ਸੈਨਾ ਅਤੇ ਆਸਾਮ ਗਣ ਪ੍ਰੀਸ਼ਦ ਵਰਗੀਆਂ ਪਾਰਟੀਆਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਚੱਲ ਰਹੇ ਨੈਸ਼ਨਲ ਸਿਟੀਜ਼ਨ ਰਜਿਸਟਰ (ਐੱਨ.ਆਰ.ਸੀ.) 'ਤੇ ਬਿੱਲ ਦਾ ਅਸਰ ਹੋਵੇਗਾ। ਗ੍ਰਹਿ ਮੰਤਰੀ ਨੇ ਜਵਾਬ ਦਿੰਦੇ ਹੋਏ ਕਿਹਾ,''ਅਸੀਂ ਐੱਨ.ਆਰ.ਸੀ. ਨੂੰ ਲੈ ਕੇ ਬਹੁਤ ਗੰਭੀਰ ਹਾਂ। ਐੱਨ.ਆਰ.ਸੀ. 'ਚ ਇਸ ਬਿੱਲ ਕਾਰਨ ਕੋਈ ਭੇਦਭਾਵ ਨਹੀਂ ਹੋਵੇਗਾ। ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਘੁਸਪੈਠੀਆਂ ਦੇ ਖਿਲਾਫ ਸਾਰੇ ਜ਼ਰੂਰੀ ਐਕਸ਼ਨ ਲਏ ਜਾਣਗੇ।''
ਬਿੱਲ ਦੇ ਵਿਰੋਧ 'ਚ ਕਾਂਗਰਸ ਦੇ ਮੈਂਬਰਾਂ ਨੇ ਵਾਕਆਊਟ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਫਿਰ ਤੋਂ ਇਕ ਵਾਰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਨਾਗਰਿਕਤਾ ਸੋਧ ਬਿੱਲ ਸਿਰਫ ਆਸਾਮ ਤੱਕ ਹੀ ਸੀਮਿਤ ਨਹੀਂ ਹੈ। ਇਹ ਬਿੱਲ ਗੁਆਂਢੀ ਦੇਸ਼ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਕਲਿਆਣ ਲਈ ਹੈ। ਇਹ ਬਿੱਲ ਉਨ੍ਹਾਂ ਸ਼ਰਨਾਰਥੀਆਂ ਲਈ ਵੀ ਹੈ, ਜੋ ਦੇਸ਼ ਦੇ ਪੱਛਮੀ ਹਿੱਸੇ 'ਚ ਆ ਕੇ ਰਹਿ ਰਹੇ ਹਨ। ਇਨ੍ਹਾਂ 'ਚ ਰਾਜਸਥਾਨ, ਪੰਜਾਬ, ਦਿੱਲੀ ਵਰਗੇ ਪ੍ਰਦੇਸ਼ ਸ਼ਾਮਲ ਹਨ। ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਸਿਰਫ਼ ਕਾਂਗਰਸ ਅਤੇ ਟੀ.ਐੱਮ.ਸੀ. ਹੀ ਨਹੀਂ ਕਰ ਰਹੀ। ਸੀ.ਪੀ.ਆਈ. (ਐੱਮ.), ਐੱਸ.ਪੀ. ਨਾਲ ਭਾਜਪਾ ਦੀ 2 ਸਹਿਯੋਗੀ ਪਾਰਟੀਆਂ ਆਸਾਮ ਗਣ ਪ੍ਰੀਸ਼ਦ ਅਤੇ ਸ਼ਿਵ ਸੈਨਾ ਵੀ ਹੈ। ਟੀ.ਐੱਮ.ਸੀ. ਸੰਸਦ ਮੈਂਬਰਾਂ ਵੱਲੋਂ ਬਿੱਲ ਦੇ ਵਿਰੋਧ 'ਚ ਸੰਸਦ ਕੈਂਪਸ 'ਚ ਪ੍ਰਦਰਸ਼ਨ ਕੀਤਾ ਗਿਆ। ਟੀ.ਐੱਮ.ਸੀ. ਸੰਸਦ ਮੈਂਬਰ ਸੌਗਤ ਰਾਏ ਨੇ ਕਿਹਾ ਕਿ ਬਿੱਲ ਧਾਰਮਿਕ ਆਧਾਰ 'ਤੇ ਭੇਦਭਾਵ ਦੀ ਗੱਲ ਕਰਦਾ ਹੈ, ਜੋ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੈ। ਟੀ.ਐੱਮ.ਸੀ. ਸੰਸਦ ਮੈਂਬਰਾਂ ਨੇ ਵੀ ਵਿਰੋਧ 'ਚ ਸਦਨ ਤੋਂ ਵਾਕਆਊਟ ਕੀਤਾ।


DIsha

Content Editor

Related News