ਜੰਮੂ ਅਤੇ ਸ਼੍ਰੀਨਗਰ ਹਵਾਈ ਅੱਡਿਆਂ ਦੀ ਸੁਰੱਖਿਆ ਸੰਭਾਲੇਗੀ ਸੀ.ਆਈ.ਐੱਸ.ਐੱਫ.

11/15/2018 2:06:20 PM

ਜੰਮੂ— ਜੰਮੂ-ਕਸ਼ਮੀਰ ਦੇ ਤਿੰਨ ਸੰਵੇਦਨਸ਼ੀਲ ਹਵਾਈ ਅੱਡਿਆਂ ਦੀ ਸੁਰੱਖਿਆ ਅਗਲੇ ਸਾਲ ਇਕ ਜਨਵਰੀ ਤੋਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੰਭਾਲੇਗਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ.ਆਈ.ਐੱਸ.ਐੱਫ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਦੀ ਸੁਰੱਖਿਆ ਸੰਭਾਲਦੀ ਹੈ। ਜੰਮੂ-ਕਸ਼ਮੀਰ ਦੇ ਹਵਾਈ ਅੱਡਿਆਂ 'ਤੇ ਕੇਂਦਰੀ ਰਿਜ਼ਰਵ ਪੁਲਸ ਬਲ ਅਤੇ ਲੇਹ ਹਵਾਈ ਅੱਡਿਆਂ 'ਤੇ ਭਾਰਤ ਤਿੱਬਤ ਸੀਮਾ ਪੁਲਸ ਦੀ ਬਜਾਏ ਸੀ.ਆਈ.ਐੱਸ. ਐੱਫ ਦੇ ਜਵਾਨਾਂ ਦੀ ਤਾਇਨਾਤੀ ਦਾ ਫੈਸਲਾ ਗ੍ਰਹਿ ਮੰਤਰਾਲਾ, ਸਿਵਲ ਐਵੀਏਸ਼ਨ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਦੀ ਹਾਲ ਹੀ ਹੋਈ ਇਕ ਬੈਠਕ 'ਚ ਲਿਆ ਗਿਆ। 

ਇਕ ਅਧਿਕਾਰੀ ਮੁਤਾਬਕ ''ਜੰਮੂ, ਸ਼੍ਰੀਨਗਰ ਅਤੇ ਲੇਹ ਹਵਾਈ ਅੱਡਿਆਂ 'ਤੇ ਸੀ.ਆਈ. ਐੱਫ.ਐੱਸ. ਨੂੰ ਉਨ੍ਹਾਂ ਨਿਯਮਾਂ ਅਤੇ ਸ਼ਰਤਾਂ 'ਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਹੋਰਾਂ ਹਵਾਈ ਅੱਡਿਆਂ 'ਤੇ ਸੀ.ਆਈ.ਐੱਸ. ਐੱਫ. ਦੀ ਤਾਇਨਾਤੀ ਲਈ ਜ਼ਰੂਰੀ ਹੈ।'' ਸੀ.ਆਈ. ਐੱਸ.ਐੱਫ.ਦੇ ਇਕ ਅਧਿਕਾਰੀ ਨੇ ਕਿਹਾ ਕਿ ਜਵਾਨਾਂ ਦੀ ਤਾਇਨਾਤੀ ਤੋਂ ਪਹਿਲਾਂ ਕਈ ਏਜੰਸੀਆਂ ਦਾ ਇਕ ਦਲ ਤਿੰਨਾਂ ਹਵਾਈ ਅੱਡਿਆਂ ਦੀ ਸੁਰੱਖਿਆ ਆਡਿਟ ਕਰੇਗਾ। ਉਨ੍ਹਾਂ ਨੇ ਕਿਹਾ, ''ਪੂਰੀ ਸੰਭਾਵਨਾ ਹੈ ਕਿ ਸੀ.ਆਈ.ਐੱਸ. ਐੱਫ. ਅਗਲੇ ਸਾਲ ਇਕ ਜਨਵਰੀ ਤੋਂ ਤਿੰਨ ਹਵਾਈ ਅੱਡਿਆਂ ਦੀ ਸੁਰੱਖਿਆ ਸੰਭਾਲ ਲਵੇਗੀ।''


Neha Meniya

Content Editor

Related News